ਪੰਨਾ:ਪੱਕੀ ਵੰਡ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਲ ਮੈਂ ਦੱਬੇ ਕੁਚਲੇ ਲੁੜੀਂਦੇ ਲੋਕਾਂ ਤਕ ਏਕਤਾ ਦਾ ਸੰਦੇਸ਼ ਲੈ ਕੇ ਪਹੁੰਚਿਆ। ਆਪਦੇ ਗੀਤਾਂ, ਡਿਉਟਾਂ, ਅਪੇਰਿਆਂ, ਗੀਤ-ਨਾਟਾਂ ਰਾਹੀਂ ਮੈਂ ਲਗਭਗ ਸਾਢੇ ਛੇ ਹਜ਼ਾਰ ਸਟੇਜ ਕੀਤੀ ਅਤੇ ਹਰ ਥਾਂ ਮੈਨੂੰ ਆਵਾਮ ਨੇ ਸਤਿਕਾਰਿਆ। ਮੈਂ ਹਿਮਾਚਲ ਦੇ ਪਾਲਮਪੁਰ, ਸ਼ਿਮਲਾ, ਕਾਂਗੜਾ, ਬਨੁਰੀ, ਉਨਾ, ਗਗਰੇਟ, ਜਵਾਲਾ ਜੀ ਅਤੇ ਬੀਤਦੇ ਇਲਾਕੇ ਵਿਚ ਸਫ਼ਲ ਸਟੇਜਾਂ ਕੀਤੀਆਂ। ਰੇਲਵੇ ਦੇ ਮਜ਼ਦੂਰਾਂ ਵਿਚ ਹਰ ਸਾਲ ਕਾਲਕਾ, ਯਮਨਾ ਨਗਰ, ਅੰਬਾਲਾ ਮਜ਼ਦੂਰ ਵਰਗ, ਸੂਰਜਪੁਰ, ਪੰਜੋਰ, ਫੈਕਟਰੀ ਏਰੀਆ ਚੰਡੀਗੜ੍ਹ, ਗੋਬਿੰਦਗੜ੍ਹ, ਪੈਪਸੂ ਰੋਡਵੇਜ਼ ਦੇ ਸਾਲਾਨਾ ਇਜਲਾਸਾਂ, ਪਰੈਸ ਕਲੋਨੀ ਜਲੰਧਰ, ਫਗਵਾੜਾ ਅਤੇ ਪੰਜਾਬ ਦੇ ਹਰ ਸ਼ਹਿਰ ਕਸਬੇ ਸਫਲ ਸਟੇਜਾਂ ਕੀਤੀਆਂ। ਹਰਿਆਣਾ ਅਤੇ ਰਾਜਸਥਾਨ ਚੱਲ ਸੋ ਚੱਲ ਰਹੀ। ਤਹਿਸੀਲ ਪੱਧਰ ਤੇ ਲੈ ਕੇ ਜਿਲਾ, ਸਟੇਟ ਅਤੇ ਆਲ ਇੰਡੀਆ ਪੱਧਰ ਦੀਆਂ ਸਟੇਜਾਂ ਕਵਰ ਕਰਨ ਦਾ ਮੈਨੂੰ ਮਾਨ ਮਿਲਿਆ। ਅਨੰਦਪੁਰ ਸਾਹਿਬ, ਫਤਿਹਗੜ ਸਾਹਿਬ, ਮੁਕਤਸਰ ਦੇ ਮੇਲਿਆਂ ਦੀਆਂ ਸਟੇਜਾਂ ਮੈਂ ਕਈ ਸਾਲ ਕੀਤੀਆਂ।

ਮੇਰੇ ਮਸ਼ਹੂਰ ਨਾਟਕਾਂ ਵਿੱਚ ਗੀਤ-ਨਾਟ ‘ਭਵਿੱਖ ਦਾ ਆਗੂ’, ‘ਖੁੰਡਾਂ ਦਾ ਫੈਸਲਾ’, ‘ਅਸਲੀ ਰਾਹ’, ‘ਟੁੱਟੀ ਜੱਥੇਬੰਦੀ’, ‘ਢੋਲ ਦਾ ਪੋਲ’, ‘ਰੰਗੀ ਦਾ ਵਿਆਹ’ ਅਤੇ ਕਈ ਅਪੇਰੇ ਸਨ।

ਖੁਸ਼ ਹਸੀਤੀ ਮੋਰਚੇ ਵੇਲੇ ਪਹਿਲਾ ਅੰਡਰਗਰਾਉਂਡ, ਫਿਰ ਪਟਿਆਲਾ ਜੇਲ ਸ਼ਹਿਰੀ ਅਜ਼ਾਦੀਆਂ ਮੋਰਚੇ ਵੇਲੇ ਰੋਹਤਕ ਜੇਲ। ਕਈ ਹਰਿਆਣੇ ਵਿੱਚ। ਮੁਕੱਦਮੇ ਦਾ ਸਾਹਮਣਾ ਵੀ ਕੀਤਾ ਅਤੇ ਫਿਰ:

ਠੋਕਰਾਂ ਤੇ ਠੋਕਰਾਂ ਖਾਂਦੇ ਰਹੇ।
ਫਿਰ ਵੀ ਹਸਦੇ ਤੁਰੇ ਜਾਂਦੇ ਰਹੇ।
ਧੁਨ ਸੀ ਬੱਸ ਇਕੋ ਹੀ ਮੰਜ਼ਲ ਪਾਣ ਦੀ
ਸਾਥੀ ਹੀ ਕੰਡੇ ਰਾਹ 'ਚ ਬਖਰਾਂਦੇ ਰਹੇ।

ਅਤੇ ਫਿਰ ਇੱਕੀ ਸਾਲ ਸਟੇਜ ਨਿਭਾਹ ਕੇ ਮੈਂ ਸਿਆਸਤ ਤੋਂ ਕਿਨਾਰਾ ਇਕਾਂਤ ਉਦਾਸੀ ਨੂੰ ਅਪਣਾ ਲਿਆ। ਜੀਵਨ ਜਿਉਣ ਲਈ ਕਲਮ ਦਾ ਸਹਾਰਾ

6