ਪੰਨਾ:ਪੱਕੀ ਵੰਡ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਗਾਤਾਰ ਨਾਲ ਰਹਿ ਕੇ ਵੀ ਨਾ ਸਮਝ ਸਕਿਆ। ਉਹਦੇ ਦਿਮਾਗ ਦੀਆਂ ਸੂਝ ਤੰਦਾਂ ਟੁੱਟ ਟੁੱਟ ਜਾ ਰਹੀਆਂ ਸਨ। ਉਸ ਬਹੁਤ ਮੁਸ਼ਕਿਲ ਨਾਲ ਉਬਲਦੇ ਦਿਲ ਨੂੰ ਸੰਭਾਲਿਆ। ਮਤ ਖੁਸ਼ੀ ਖੇੜੇ ਨਾਲ ਪਾਟ ਹੀ ਨਾ ਜਾਏ। ਹਫਲਾਏ ਹੋਏ ਤੋਂ ਕੋਈ ਬੇਥੱਬੀ ਗੱਲ ਨਾ ਨਿਕਲ ਜਾਏ। ਫਿਰ ਉਸ ਸੰਭਲ ਕੇ ਤੋਲ ਤੋਲ ਕੇ ਲਫਜ਼ ਕਹੇ, "ਮੇਰੇ ਮਹਾਨ ਬਜ਼ੁਰਗ, ਮੈਨੂੰ ਇਜਾਜਤ ਦਿਓ। ਮੈਂ ਤੁਹਾਡੇ ਪੈਰਾਂ ਤੇ ਸਿਰ ਰੱਖ ਸਕਾਂ।" ਤੇ ਉਸ ਗੋਡਿਆਂ ਭਾਰ ਹੋ ਬਾਬੇ ਦੇ ਪੈਰਾਂ ਤੇ ਸਿਰ ਰੱਖ ਦਿੱਤਾ।

ਬਾਬੇ ਨੇ ਉਸ ਦਾ ਸਿਰ ਪਲੋਸਿਆ ਤੇ ਉਠਾ ਕੇ ਛਾਤੀ ਨਾਲ ਘੁੱਟ ਲਿਆ। "ਜਿਉਂਦਾ ਰਹੋ ਪੁੱਤਰ, ਕੋਈ ਸ਼ਰਤ?"

ਹੁਣ ਗੁਰਜੀਤ ਸੰਭਲ ਗਿਆ ਸੀ। "ਹਾਂ ਬਾਬਾ ਜੀ, ਇੱਕ ਸ਼ਰਤ ਹੈ।" "ਕਹੋ ਬੇਟਾ, ਬਿਨਾਂ ਝਿਜਕ ਕਹੋ।"

"ਅੱਜ ਤੋਂ ਗੁਰਮੀਤ ਗੁਰਮੀਤ ਹੀ ਰਹੇਗੀ ਤੇ ਕਦੇ ਮੀਤਾ ਨਹੀਂ ਬਣੇਗੀ।" ਗੁਰਜੀਤ ਨੇ ਖੁਸ਼ੀਆਂ ਦੇ ਗੁਬਾਰ ਦੱਬਦਿਆਂ ਕਿਹਾ।

ਬਾਬੇ ਨੇ ਗੁਰਮੀਤ ਦਾ ਹੱਥ ਫੜ ਕੇ ਗੁਰਜੀਤ ਦੇ ਹੱਥ ਵਿਚ ਦੇ ਦਿੱਤਾ ਤੇ ਆਸ਼ੀਰਵਾਦ ਦਿੱਤਾ, "ਜੁਗੋ ਜੁੱਗ ਜੋੜੀ ਸਲਾਮਤ ਰਹੇ!"

ਦੋਹਾਂ ਨੇ ਬਾਬੇ ਦੇ ਪੈਰ ਛੂਹੇ। ਬਰਾਂਡੇ ਵਿੱਚ ਨੁੱਕਰ ਤੇ ਸੁਣ ਰਹੀਆ ਕੰਤੀ ਤੇ ਸੀਤਾ ਇਕ ਦਮ ਅੰਦਰ ਆਈਆਂ। ਇੱਕ ਪਲ ਪਹਿਲਾਂ ਦਾ ਰੁਮਾਂਟਿਕ ਕਮਰਾ ਟਹਿਕ ਉਠਿਆ। ਹਾਸੇ ਤੇ ਚੁਟਕਲੇ ਫੱਟਦੇ ਰਹੇ। ਫਿਰ ਨਿਰੀ ਰਾਤ ਰੋਟੀ ਖਾਧੀ। ਗੁਰਜੀਤ ਨੇ ਵਿਦਾ ਮੰਗੀ। ਉਹ ਇਸ ਅਥਾਹ ਖੁਸ਼ੀ ਨੂੰ ਛੇਤੀ ਮਾਤਾ ਦਾ ਝੋਲੀ ਪਾਉਣਾ ਚਾਹੁੰਦਾ ਸੀ।

"ਨਹੀਂ ਨਹੀਂ। ਹੁਣ ਰਾਤ ਚੋਖੀ ਹੋ ਗਈ ਏ।" ਅਤੇ ਉਹਨੂੰ ਅਟਕਣਾ ਪਿਆ। ਪਰ ਨੀਂਦ ਕਿੱਥੇ। ਫਿਰ ਵੀ ਉਹ ਰਾਤ ਢਲੇ ਉੱਠ ਤੁਰਿਆ। ਚੰਦਰਮਾ ਪੂਰੇ ਜੋਬਨ ਤੇ ਸੀ ਅਤੇ ਰੁੱਗੀ ਰਿਸ਼ਮਾਂ ਵੰਡ ਰਿਹਾ ਸੀ। ਉਹ ਨਦੀ ਦੇ ਘਾਟੇ ਤੇ ਆਇਆ ਜਿੱਥੇ ਉਹਦੀ ਕਿਸਮਤ ਨੇ ਮੋੜਾ ਦਿੱਤਾ ਸੀ। ਉਸ ਮਿੱਟੀ ਨੂੰ ਚੁੰਮਿਆ ਤੇ ਨਦੀ ਪਾਰ ਕਰ ਪਿੰਡ ਨੂੰ ਤੁਰ ਪਿਆ। ਉਹਦੇ ਪੈਰ ਧਰਤੀ ਤੇ ਨਹੀਂ ਲੱਗ ਰਹੀ

60