ਪੰਨਾ:ਪੱਕੀ ਵੰਡ.pdf/61

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸਨ। ਉਸ ਨੂੰ ਕਾਹੀ, ਕਿੱਕਰ, ਹਾਂਸ, ਚੱਕ ਸਭ ਨਾਲ ਫੁੱਲਾਂ ਦੀਆਂ ਲੜੀਆਂ ਲਮਕਦੀਆਂ ਦਿਸਦੀਆਂ ਸਨ। ਫਿਰ ਤੀਜੇ ਚੌਥੇ ਦਿਨ ਦੋਹੀਂ ਘਰੀਂ ਰੌਣਕਾਂ ਹੋਈਆਂ। ਵਧਾਈਆਂ ਬੱਝੀਆਂ, ਸ਼ਗਨ ਸਾਮਣ ਹੋਏ। ਸਹਿਨਾਈ ਤੇ ਢੋਲ ਵੱਜੇ। ਫਿਰ ਠੀਕ ਵਿਆਹ ਤੋਂ ਪੰਜਵੇਂ ਦਿਨ ਕੱਚੇ ਦੁਪਹਿਰੇ ਹਾਲੀ ਨੇ ਖੇਤ ਵਿਚ ਹਲ ਖਲਾਰ ਖੂਹ ਦਾ ਰੁੱਖ ਕੀਤਾ ਕਿਉਂਕਿ ਸ਼ਗਨਾ ਵਾਲੇ ਸੂਹੇ ਸੂਟ ਵਿੱਚ ਲਿਪਟੀ ਰੋਟੀ ਲੈ ਕੇ ਆਉਂਦੀ ਮੁਟਿਆਰ ਉਸ ਦੂਰੋਂ ਹੀ ਵੇਖ ਲਈ ਸੀ ਅਤੇ ਬਾਬੇ ਕਪੂਰ ਸਿੰਘ ਦੇ ਘਰ ਦੇ ਜੀ ਹੁਣ ਪੂਰੇ ਛੇ ਸਨ।