ਪੰਨਾ:ਪੱਕੀ ਵੰਡ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਧਿਕਾਰ

ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਰੇਲ ਗੱਡੀ ਦਾ ਸਟੇਸ਼ਨ 'ਤੇ ਆਉਣ ਦਾ ਠੀਕ ਸਮਾਂ ਢਾਈ ਵਜੇ ਦੁਪਹਿਰ ਦਾ ਏ। ਇਹ ਵੀ ਪਤਾ ਸੀ ਕਿ ਸਟੇਸ਼ਨ ਪਿੰਡ ਤੋਂ ਪੂਰੇ ਛੇ ਮੀਲ ਦੂਰ ਏ। ਉਹ ਇਹ ਵੀ ਜਾਣਦੀ ਸੀ ਕਿ ਤਿੰਨ ਮੀਲ ਟੋਟਾ ਪੱਕਾ ਏ ਅਤੇ ਤਿੰਨ ਮੀਲ ਰੇਤਾ ਤੇ ਖੱਡੇ ਖਪੇ ਹੀ ਨੇ ਅਤੇ ਕੋਈ ਵੀ ਘੋੜਾ ਚਾਰ ਵਜੇ ਤੋਂ ਪਹਿਲਾਂ ਤਾਂਗਾ ਨਹੀਂ ਪਹੁੰਚਾ ਸਕਦਾ।

ਪਰ ਫਿਰ ਵੀ ਨਵਾਬ ਬੇਗਮ ਸਵੇਰ ਦੀ ਕਿੰਨੀ-ਵਾਰ ਬਾਰ-ਬਾਰ ਕੋਠੇ ਤੇ ਬੇ-ਇਰਾਦਾ ਚੜ੍ਹਦੀ, ਨੀਝ ਲਾ ਅੱਖਾਂ ਪਾੜ-ਪਾੜ ਸਟੇਸ਼ਨ ਵਲੋਂ ਆਉਂਦੇ ਰਾਹ ਵੱਲ ਵੇਖਦੀ, ਕਿਸੇ ਤਾਂਗੇ ਕਿਸੇ ਘੋੜੇ ਦਾ ਅਕਾਰ ਲੱਭਦੀ। ਅੱਖਾਂ ਵਿਚ ਪਾਣੀ ਦਾ ਡਲਕਾ ਉੱਤਰ ਆਉਂਦਾ, ਪੱਲੇ ਨਾਲ ਅੱਖਾਂ ਪੂੰਝਦੀ-ਝਦੀ ਹੇਠਾਂ ਉੱਤਰ ਆਉਂਦੀ, ਅਤੇ ਢਿੱਲੇ ਜਿਹੇ ਪਲੰਘ ਤੇ ਢੇਰੀ ਹੋ ਜਾਂਦੀ।

ਨਵਾਬ ਬੇਗਮ ਨੂੰ ਆਪਣੇ ਆਪ ਤੋਂ ਹੀ ਘਿਰਣਾ ਹੋ ਰਹੀ ਸੀ। ਸਰੀਰ ਬੇਸ ਤੇ ਦਿਮਾਗ ਖੋਖਲਾ ਜਿਹਾ ਹੋ ਗਿਆ ਸੀ। ਬੀਤੀ ਸਾਰੀ ਰਾਤ ਉਸ ਜਾਰੀ ਕੇ ਸੋਚਾਂ ਵਿਚ ਗੋਤੇ ਖਾਧੇ ਸਨ। ਨਰਮ-ਗਰਮ ਬਿਸਤਰਾ ਉਸਨੂੰ ਸੂਲਾਂ ਸੀਖਾਂ ਵਾਰਾਂ ਚੁਭਦਾ ਰਿਹਾ ਸੀ। ਕਲ਼ ਤੀਜੇ ਪਹਿਰ ਤੋਂ ਉਸ ਨਾ ਕੁਝ ਖਾਧਾ ਸੀ ਤੇ ਨਾ ਹੀ ਪੀਤਾ ਸੀ। ਪਹਿਰ ਰਾਤ ਗਈ, ਘਰੇਲੂ ਨੌਕਰਾਣੀ ਈਦਨ ਨੇ ਆ ਕੇ ਪੁਛਿਆ, "ਬੜੀ ਬੀ, ਕੀ ਗਲ ਏ? ਤੁਸੀ ਏਨੇ ਉਦਾਸ ਕਿਉਂ ਹੈ, ਨਾ ਕੁਝ ਖਾਧਾ ਨਾ ਪੀਤਾ?"

ਤਾਂ ਨਵਾਬ ਬੇਗਮ ਮੂੰਹੋ ਕੁਝ ਨਾ ਬੋਲ ਸਕੀ ਅਤੇ ਜਲ ਅੱਖਾਂ ਨਾਲ ਉਸ ਵਲ ਵੇਖਿਆ ਅਤੇ ਹੱਥ ਵਿਚ ਫੜਿਆ ਕਾਗਜ਼ ਉਸ ਵਲ ਵਧਾ ਦਿੱਤਾ।

ਈਦਨ ਕਿਹੜਾ ਪੜੀ ਹੋਈ ਸੀ। ਉਸ ਕਾਗਜ਼ ਤਾਂ ਫੜ ਲਿਆ ਪਰ ਪੁਛਿਆ, "ਇਸ ਵਿਚ ਬੜੀ ਬੀ, ਕੀ ਲਿਖਿਆ ਏ, ਸੁਖ ਤਾਂ ਹੈ?"

ਪਰ ਬੇਗਮ ਨੂੰ ਨਾ ਹਾਂ, ਫਟੀਆਂ ਫਟੀਆਂ ਨਜ਼ਰਾਂ ਨਾਲ ਉਸ ਵੱਲ ਵੇਖਦਾ ਰਹੀ ਜਿਨ੍ਹਾਂ ਵਿਚ ਨਦਾਮਤ ਅਤੇ ਪਛਤਾਵੇ ਦੇ ਚਿੰਨ ਸਾਫ ਦਿਸਦੇ ਸਨ। ਈਦਨ

62