ਪੰਨਾ:ਪੱਕੀ ਵੰਡ.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਦੁਬਾਰਾ ਪੁੱਛਣ ਤੇ ਬੇਗਮ ਬਿਨਾਂ ਬੋਲੇ ਹੀ ਉੱਬਲ ਪਈ।

ਨਵਾਬ ਬੇਗਮ ਦੀ ਜ਼ਿੰਦਗੀ ਵਿਚ ਪਹਿਲਾਂ ਵੀ ਕਈ ਤੁਫਾਨ ਉੱਠੇ ਸਨ ਪਰ ਉਸ ਨੇ ਸਦਾ ਸਾਬਤ ਕਦਮੀਂ ਤੇ ਹੋਂਸਲੇ ਹਿੰਮਤ ਨਾਲ ਮੁਕਾਬਲਾ ਕੀਤਾ ਅਤੇ ਦਿਮਾਗੀ ਸਤੁੰਲਨ ਕਦੀ ਨਾ ਗਵਾਇਆ। ਪਰ ਅੱਜ ਤਾਂ ਉਹ ਹਰ ਕਿਸੇ ਤੋਂ ਅਤੇ ਖਾਸ ਕਰ ਘਰੇਲੂ ਨੌਕਰਾਣੀ ਈਦਨ ਤੇ ਉਹਦੀ ਧੀ, ਰਸ਼ੀਦਾਂ ਦੇ ਸਾਹਮਣੇ ਅੱਖਾਂ ਚੁੱਕਣੋਂ ਡਰ ਰਹੀ ਸੀ ਅਤੇ ਆਪਣੇ ਆਪ ਨੂੰ ਜਵਾਬਦੇਹ ਸਮਝ ਰਹੀ ਸੀ। ਕੱਲ ਤੀਜੇ ਪਹਿਰ ਜਦ ਚਿੱਠੀ ਉਸ ਨੂੰ ਮਿਲੀ ਤਾਂ ਲੰਬੇ ਚੌੜੇ ਪੱਤਰ ਦੇ ਚਾਰ ਅੱਖਰ ਹੀ ਸਨ ਜਿਹੜੇ ਉਸਨੂੰ ਨਿਢਾਲ ਕਰ ਗਏ। ਅੱਖਰ ਪੜ੍ਹਦਿਆਂ ਹੀ ਉਹਨੂੰ ਧੱਕਾ ਜਿਹਾ ਲੱਗਾ। ਚਾਰ ਅੱਖਰ ਨੱਚੇ ਤੇ ਆਪੇ ਵਿਚ ਗੱਡ-ਅੱਡ ਹੋ ਗਏ ਅਤੇ ਫਿਰ ਪੂਰੇ ਪੱਤਰ ਤੇ ਸਿਆਹੀ ਫੈਲ ਗਈ।

ਨਵਾਬ ਬੇਗਮ ਤੇ ਪਹਿਲਾ ਤੂਫਾਨ ਉਸ ਵੇਲੇ ਝੱਲਿਆ ਜਦੋਂ ਉਹ ਅਜੇ ਨਵਾਬ ਬਾਨੋ ਹੀ ਸੀ ਅਤੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਨੂੰ ਕਰਦੀ ਸੀ। ਸਧਰਾਂ ਸਨ, ਉਮੰਗਾਂ ਸਨ, ਕੋਈ ਸਿਤਾਰਾ ਤੋੜ ਕੇ ਝੋਲੀ ਪਾ ਲੈਣ ਦੀਆਂ। ਉਹ ਦਰਮਿਆਨੇ ਦਰਜੇ ਦੇ ਰੱਜੇ-ਪੁੱਜੇ ਨਵਾਬ ਖਾਨਦਾਨ ਦੀ ਸੁੰਦਰ ਸੁਲਝੀ ਤੇ ਪੜੀ ਲਿਖੀ ਕੁੜੀ ਸੀ। ਉਹਦੀ ਨਜ਼ਰ ਵਿਚ ਭਾਵੇਂ ਕੋਈ ਸਿਤਾਰਾ ਫਿਟ ਨਹੀਂ ਸੀ ਹਇਆ ਪਰ ਫਿਰ ਵੀ ਉਹਦੀਆਂ ਉਮੰਗਾਂ ਮਿੱਧ ਕੇ ਉਹਦੀ ਮਰਜ਼ੀ ਦੇ ਖਿਲਾਫ ਮਾਪਿਆਂ ਨੇ ਉਹਦੀ ਸ਼ਾਦੀ ਇਕ ਬੁੱਢੇ ਖੋਸਟ ਨਵਾਬ, ਜਿਸਦਾ ਪੂਰਾ ਨਾ ਨਵਾਬ ਅਖਤਰ ਨਵਾਜ਼ ਸੀ, ਨਾਲ ਕਰ ਦਿੱਤੀ। ਬਾਨੋ ਉਸ ਨਵਾਬ ਦੀ ਚੌਥੀ ਬੀਵੀ ਬਣ ਕੇ ਗਈ।

ਅਯਾਸ਼ ਨਵਾਬ ਨੂੰ ਘਰ ਦਾ ਵਾਰਿਸ ਚਾਹੀਦਾ ਸੀ ਕਿਉਂਕਿ ਪਹਿਲੀਆਂ ਬੀਵੀਆਂ ਵਿਚੋਂ ਕਿਸੇ ਦੇ ਵੀ ਉਲਾਦ ਨਹੀਂ ਸੀ ਹੋਈ। ਨਵਾਬ ਬਾਨੋ ਆਪਣੇ ਨੂੰ ਅਯਾਸ਼ ਨਵਾਬ ਦੀ ਕੈਦੀ ਸਮਝਦੀ ਸੀ। ਬੁਢੇ ਅਯਾਸ਼ ਨਵਾਬ ਦਾ ਦਿਨ ਮਹਿਫਲਾਂ ਵਿਚ ਤੇ ਰਾਤ ਕੰਜਰ ਕੋਠਿਆਂ ਤੇ ਮੁਜ਼ਰਿਆਂ ਵਿਚ ਹੀ ਲੰਘਦੀ। ਬਾਨੋ ਨਹੀਂ ਚਾਹੁੰਦੀ ਕਿ ਵੱਡੀਆਂ ਬੇਗਮਾਂ ਵਾਂਗ ਉਹਦਾ ਵੀ ਪੂਰਾ ਜੀਵਨ ਬੰਦ ਹਵੇਲੀ ਦੇ

63