ਪੰਨਾ:ਪੱਕੀ ਵੰਡ.pdf/64

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇ ਵਿਚ ਗਲੋਰੀ ਛਾਲੀਆ ਕਟਦਿਆਂ ਤੇ ਪਾਨ ਖਾਂਦਿਆਂ, ਪੀਕਾਂ ਸੁਟਦਿਆਂ ਲੰਘ ਜਾਵੇ।

ਬੁੱਢਾ ਨਵਾਬ ਉਸ ਨੂੰ ਇਕ ਅੱਖ ਵੀ ਨਹੀ ਸੀ ਭਾਂਦਾ ਪਰ ਫਿਰ ਵੀ ਨਵਾਬ ਬਾਨੋ ਨੇ ਅਖਤਰ ਨਿਵਾਜ਼ ਲਈ ਵਾਰਸ ਤਾਂ ਪੈਦਾ ਕਰ ਦਿੱਤਾ ਪਰ ਨਾਲ ਹੀ ਤਲਾਕ ਦੀ ਮੰਗ ਕੀਤੀ। ਸਭ ਕੁਝ ਹੀ ਸਮਝੌਤੇ ਨਾਲ ਹੋਇਆ। ਹੱਕੇ ਮੋਹਰ ਅਦਾ ਹੋਈ। ਨਵਾਬ ਨੇ ਮੁੰਡਾ ਲੈ ਲਿਆ ਅਤੇ ਤਲਾਕ ਹੋ ਗਿਆ। ਨਵਾਬ ਬਾਨੋ ਮਾਪਿਆਂ ਨਾਲ ਤੇ ਨਵਾਬੀ ਅਯਾਸ਼ੀਆਂ ਨਾਲ ਬਦਲੇ ਦੀ ਭਾਵਨਾ ਰੱਖਦੀ ਸੀ। ਏਸੇ ਇੰਤਕਾਮ ਦੀ ਅੱਗ ਬੁਝਾਣ ਲਈ ਹੀ ਉਸ ਬਿਨਾਂ ਕਿਸੇ ਦੀ ਰਾਏ ਆਪਣੀ ਮਰਜ਼ੀ ਨਾਲ ਆਪਣੀ ਹੀ ਬੱਘੀ ਦੇ ਕੋਚਵਾਨ ਅੱਬੂ ਨਾਲ ਨਿਕਾਹ ਪੜਾ ਲਿਆ ਅਤੇ ਨਵਾਂ ਜਿੰਦਗੀ ਸ਼ੁਰੂ ਕੀਤੀ।

ਅੱਬੂ ਦਾ ਪੂਰਾ ਨਾਂ ਅਬਦੁਲ ਕਰੀਮ ਸੀ। ਅਤੇ ਉਹ ਚੰਗਾ ਬਣਦਾ ਫੱਬਦਾ ਜਵਾਨ ਸੀ। ਅੱਬੂ ਅਜੇ ਦੱਸ ਸਾਲਾਂ ਦਾ ਸੀ ਜਦ ਉਹਨਾਂ ਦੇ ਘਰ ਤੇ ਮੌਤ ਮੁਸੀਬਤਾਂ ਦਾ ਚੱਕਰ ਚਲਿਆ ਅਤੇ ਉਹ ਘਰ ਵਿੱਚ ਦੋ ਹੀ ਜੀਅ ਰਹਿ ਗਏ, ਅੱਬੂ ਅਤੇ ਬਿਰਧ ਬਾਪ ਗਫੂਰਾ। ਉਹ ਕਸਬ ਤੋਂ ਕਸਾਈ ਸਨ। ਥਾਂ ਨੂੰ ਮਨਹੂਸ ਸਮਝੇ ਕੇ ਗਵਰੇ ਨੇ ਘਰ ਨੂੰ ਜਿੰਦਾ ਲਾਇਆ ਅਤੇ ਅੱਬੂ ਨੂੰ ਉਂਗਲੀ ਫੜਾ ਪਿੰਡ ਤੇ ਤੁਰਿਆ। ਗਿਆ ਉੱਤਰ ਪ੍ਰਦੇਸ਼ ਨੂੰ ਪਰ ਪਿੰਡ ਵਿਚ ਕਿਸੇ ਨੂੰ ਪਤਾ ਨਹੀਂ ਸੀ ਕਿ ਕਿਸ ਸ਼ਹਿਰ, ਕਿਸ ਗਰਾਂ ਜਾਂ ਕਿਸ ਦਿਸ਼ਾ ਨੂੰ ਉਹ ਰੋਟੀ ਰੋਜ਼ੀ ਦੀ ਤਲਾਸ਼ ਨੂੰ ਨਿਕਲੇ।

ਦਿਨ, ਹਫਤੇ, ਮਹੀਨੇ, ਰੁੱਤਾਂ, ਸਾਲ, ਫਿਰ ਸਾਲ ਹੀ ਸਾਲ ਲੰਘਦੇ ਗੁਣ ਮਕਾਨ ਮਲਬੇ ਦਾ ਢੇਰ ਹੋ ਗਿਆ। ਨਿੱਕੀਆਂ ਕਿਕਰੋਟੀਆਂ ਜਵਾਨ ਹੋ ਗਈਆ ਬੱਚੇ ਗੱਭਰੂ ਤੇ ਗੱਭਰੂ ਬੁੱਢੇ ਕੁੱਕੜ ਹੋ ਗਏ। ਬਿਰਧ ਕਬਰੀਂ ਯਾਨੀ ਸ਼ਹਿਰ ਖਾਮੋਸ਼ਾਂ ਜਾ ਸੁੱਤੇ ਕਿ ਅੱਬੂ ਦਾ ਦਿਲ ਜੰਮਣ ਭੋਂਏ ਨੇ ਖਿੱਚ ਲਿਆ।

ਉਹ ਪਿੰਡ ਆਇਆ। ਹੁਣ ਉਹ ਅੱਬੂ ਜਾਂ ਅਬਦੁਲ ਨਹੀਂ ਅਬਦੁਲ ਕਾਦਰ ਸੀ। ਚੋਖੇ ਸਾਜ਼ ਸਮਾਨ ਤੋਂ ਬਿਨਾਂ ਨਾਲ ਛੋਟਾ ਜਿਹਾ ਪਰਿਵਾਰ ਵੀ

64