ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਹਾੜੀ ਪਾਂਦੇ। ਛੀਬੇ ਉੱਨ ਧੋ-ਧੋ ਦੁੱਧ ਚਿੱਟੀ ਕਰ ਕਰ ਸਕਾਂਦੇ। ਲਲਾਰੀ ਕਾਲੇ, ਹਰੇ, ਭੂਰੇ ਰੰਗ ਦੀ ਰੰਗਾਈ ਕਰਦੇ। ਫਿਰ ਪਿੰਡ ਦੀਆਂ ਬੁੱਢੀਆਂ ਅਤੇ ਮਿਹਨਤੀ ਤੀਵੀਆਂ ਤੂੰਬਨਿਆਂ ਤੇ ਤੂੰਬ-ਤੁੰਬ ਲੱਛੇ ਬਣਾਂਦੀਆਂ ਅਤੇ ਚਰਖੇ ਦੀ ਘੂਕਰ ਵਿਚ ਮਧੁਰ ਲੈਅ ਦਾ ਬਿਰਹਾ ਗੀਤ ਛੋਹ ਕੱਤ ਕੱਤ ਢਿਆਂ ਦੇ ਟੋਕਰੇ ਭਰ ਦਿੰਦੀਆਂ। ਜੁਲਾਹੀਆਂ ਕਾਨੇ ਗੱਡ ਗੱਡ ਤਾਣੇ ਤਣਦੀਆਂ ਅਤੇ ਜੁਲਾਹੇ ਕੰਘੀ ਚੋਪੜ ਚੋਪੜ, ਠੋਕ ਠੋਕ ਤਾਣੇ ਵਿਚ ਪੇਟਾ ਭਰੀ ਜਾਂਦੇ ਅਤੇ ਫਿਰ ਕੰਬਲ, ਲੋਈਆਂ, ਪੇਟ ਬੁਣ ਬੁਣ ਰੱਖੀ ਜਾਂਦੇ ਅਤੇ ਵਪਾਰੀ ਬੰਦੇ ਡੱਗੀਆਂ ਵਿਚ ਬੰਨ੍ਹ ਬੰਨ੍ਹ ਦੂਰ-ਦੂਰ ਵਿੱਚ ਆਉਂਦੇ।

ਇਸ ਤਰ੍ਹਾਂ ਕਾਫੀ ਕਾਰਿੰਦੇ ਉਹਦੇ ਘੇਰੇ ਵਿਚ ਰਹਿੰਦੇ ਤੇ ਰੁਜ਼ਗਾਰ ਚਲਾਂਦੇ ਅਤੇ ਹਰ ਇਕ ਨੂੰ ਯੋਗ ਮਿਹਨਤ ਮਿਲਦੀ ਅਤੇ ਇਹ ਲਿਖਾ ਪੜ੍ਹੀ ਤੇ ਲੈਣ ਦੇਣ ਦਾ ਸਾਰਾ ਕੰਮ ਨਵਾਬ ਬੇਗਮ ਦੇ ਹੱਥ ਹੀ ਸੀ। ਅੱਬੂ ਤਾਂ ਸਿਰਫ ਉਤਲੀ ਦੇਖ-ਭਾਲ ਹੀ ਕਰਦਾ ਸੀ ਜਾਂ ਫਿਰ ਬਾੜੇ ਦੇ ਗੇਟ ਕੋਲ ਮੰਜੇ ਜਾਂ ਬੈਂਚ ਤੇ ਬੈਠਾ ਰਹਿੰਦਾ ਜਿਥੇ ਬਰਾਂਡੇ ਵਿਚ ਤਾਸ, ਪਾਸਾ, ਸਤਰੰਜ ਖੇਡਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਅਤੇ ਨਾਲ ਦੀ ਦੁਕਾਨ ਵਿਚ ਨੌਕਰ ਮੁੰਡਾ ਤਾਜੇ ਤੇ ਨਿੱਗਰ ਭੇਡੂ ਦਾ ਰਸ ਕੱਟ-ਕੱਟ ਵੇਚੀ ਜਾਂਦਾ।

ਨਵਾਬ ਬੇਗਮ ਦੇ ਭਾ ਸਲੀਕੇ ਤੋਂ ਸਮੁਚੇ ਕਾਮੇ ਖੁਸ਼ ਤੇ ਸੰਤੁਸ਼ਟ ਸਨ ਤਾਂ ਹੀ ਅੱਬੂ ਦੇ ਪੂਰਾ ਹੋ ਜਾਣ ਮਗਰੋਂ ਵੀ ਕੰਮ ਵਿਚ ਨਾ ਘਾਟ ਤੇ ਨਾ ਹੀ ਖੜੌਤ ਆਈ ਸਗੋਂ ਘੇਰਾ ਹੋਰ ਵੱਧ ਗਿਆ ਸੀ। ਸੋਹਲਵੇਂ ਸਤਾਰਵੇਂ ਸਾਲ ਦੀ ਸ਼ੈਜਨਾਜ਼ ਹੁਣ ਹਿਸਾਬ ਕਿਤਾਬ ਵਿਚ ਮਾਂ ਦਾ ਕਾਫੀ ਹੱਥ ਵਟਾਂਦੀ। ਸ਼ੈਹਨਾਜ਼ ਨੂੰ ਨਵਾਬ ਬੇਗਮ ਨੇ ਆਪ ਘਰ ਵਿਚ ਹੀ ਤਾਲੀਮ ਦਿੱਤੀ, ਤਰਤੀਬ ਅਤੇ ਆਦਾਬ ਸਲੀਕੇ ਸਿੱਖਏ। ਸਗੋਂ ਨਾਲ ਹੀ ਉਹਦੀ ਸਹੇਲੀ ਈਦਨ ਦੀ ਧੀ ਰਸ਼ੀਦਾਂ ਨੂੰ ਵੀ ਪੜ੍ਹਾਈ ਵਿੱਚ ਪਰਵਾਨ ਚਾੜ੍ਹਿਆ। ਸ਼ੈਹਨਾਜ਼ ਅਤੇ ਰਸ਼ੀਦਾਂ ਦਾ ਭੈਣਾਂ ਵਾਂਗ ਮੋਹ ਸੀ ਦੇ ਸਵੇਰੇ ਵੱਡੇ-ਵੱਡੇ ਬਾਲਟੇ ਲੈ ਕੇ ਬਾੜੇ ਵਿਚ ਜਾਂਦੀਆਂ। ਦੋਹਾਂ ਪਾਲੀਆਂ ਪੀਰੇ ਅਤੇ ਵਜ਼ੀਰੇ ਦੀ ਮਦਦ ਨਾਲ ਲਵੇਰੀਆਂ ਭੇਡਾਂ ਫੜ-ਫੜ ਹਵਾਨੇ ਦੱਬ-ਦੱਬ ਨਿੱਕੇ-ਨਿੱਕੇ

66