ਪੰਨਾ:ਪੱਕੀ ਵੰਡ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਿੱਕ ਦਿੱਤੀਆਂ। ਉਹਨੂੰ ਆਜੜੀ ਕੋਈ ਨਾ ਦਿਸਿਆ। ਮੁੜਕੋ-ਮੁੜਕੀ ਬੇਰੀ ਵਲ ਵੱਧਿਆ ਤਾਂ ਕਿ ਛਾਵੇਂ ਦਮ ਮਾਰੇ। ਪਰ ਇਕ ਦਮ ਧੜਕ ਗਿਆ, "ਇਹ ਰੂਪ, ਸਹਿਜ਼ਾਦੀ ਕੌਣ ਏ?" ਉਹਨੂੰ ਇੰਝ ਲੱਗਾ ਜਿਵੇਂ ਚੰਦ ਨਾਲੋਂ ਟੁਕੜਾ ਧਰਤੀ ਉੱਤੇ ਆ ਲੱਥਾ ਹੋਵੇ। ਸਾਫ ਸੰਗਮਰਮਰੀ ਰੂਪ ਤੇ ਨਜ਼ਰ ਟਿਕੀ ਅਤੇ ਟਿਕੀ ਹੀ ਰਹਿ ਗਈ "ਕੋਣ ਏ .? ਕੋਈ ਪਰੀ ਜਾਂ ਹੂਰ ਤੇ ਨਹੀਂ, ਅਕਾਸ਼ੋਂ ਉਤਰ ਅਤੇ ਬੇਰੀ ਹੇਠਾਂ ਅਰਾਮ ਕਰਨ ਆ ਗਈ।" ਉਹਦੀ ਆਂਗਸ ਜਿਵੇਂ ਜਵਾਬ ਦੇ ਗਈ ਹੋਵੇ। ਸੂਰਜ ਦੀਆਂ ਨਿੱਕੀਆਂ ਸੁਨਿਹਿਰੀ ਕਿਰਨਾਂ ਧੱਕੋ-ਧੱਕੀ ਪੱਤਿਆਂ ਵਿਚੋਂ ਨਿਕਲ ਕੇ ਪਲੰਮਪਲੰਮ ਸੁੰਦਰ ਰੂਪ ਤੇ ਮਾਨਕ ਮੋਤੀ ਜੜ ਰਹੀਆਂ ਸਨ।

ਸਲੀਮ ਸਾਹ-ਸਤ ਹੀਨ ਜਿਵੇਂ ਸੁੱਤੇ ਪਏ ਰੁਪ ਦੀ ਜਕੜ ਵਿਚ ਜਕੜਿਆ ਕੀਲਿਆ ਹੀ ਗਿਆ ਸੀ ਅਤੇ ਉਹਦਾ ਦਿਲ ਕਹਿ ਰਿਹਾ ਸੀ ਕਿ ਕਾਸ਼! ਇਹ ਸਭ ਕੁਝ ਏਥੇ ਹੀ ਜਾਮ ਹੋ ਜਾਏ ਅਤੇ ਇਕ ਤਸਵੀਰ ਦਾ ਰੂਪ ਧਾਰ ਲਵੇ। ਫਿੱਕੇ ਨੀਲ ਅਸਮਾਨ ਤੇ ਚਮਕਦਾ ਸੂਰਜ ਦਾ ਗੋਲਾ ਇੱਥੇ ਹੀ ਰੁਕ ਜਾਏ ਅਤੇ ਮੈਂ ਸੁੱਤੇ ਪਏ ਰੂਪ ਦੇ ਸਨਮੁੱਖ ਰਹਿੰਦੀ ਦੁਨੀਆਂ ਤਕ ਏਸੇ ਤਰ੍ਹਾਂ ਹੀ ਖੜਾ ਰਹਾਂ। ਉਹ ਸਾਹ ਰੋਕੀਂ ਚਾਰੇ ਪਾਸੇ ਤੋਂ ਬੇਖਬਰ ਇਕ-ਟਿਕ ਭੱਖਦੇ ਰੁਪ ਦਾ ਦਰਸ ਕਰ ਰਿਹਾ ਸੀ। ਧੜਕਦੇ ਦਿਲ ਨਾਲ ਪੋਲੇ ਪੈਰੀਂ ਸ਼ੈਹਨਾਜ਼ ਦੇ ਪੈਰਾਂ ਕੋਲ ਬੈਠ ਗਿਆ। ਉਹਦਾ ਦਿਲ ਉਹਦੇ ਹੱਥੋਂ ਨਿਕਲ ਕੇ ਸੁੱਤੇ ਰੂਪ ਦੇ ਪੈਰੀਂ ਜਾਂ ਵਿਛਿਆ ਸੀ।

ਸਲੀਮ ਚੌਧਰੀ ਮੁਹੰਮਦ ਹੁਸੈਨ ਦਾ ਤੀਜੇ ਥਾਂ ਛੋਟਾ ਮੁੰਡਾ ਸੀ। ਪ੍ਰਾਇਮਰੀ ਸਕੂਲੋਂ ਪਾਸ ਕਰ ਉਹ ਕਈ ਸਾਲਾਂ ਤੋਂ ਉਹ ਸ਼ਹਿਰ ਦੇ ਮਦਰ_ਸੇ ਵਿੱਚ ਪੜ੍ਹਦਾ ਸੀ ਅਤੇ ਉੱਥੇ ਹੀ ਬੋਰਡਿੰਗ ਹਾਊਸ ਵਿਚ ਰਹਿੰਦਾ ਸੀ ਜਿੱਥੇ ਇੱਕ ਤੋਂ ਇਕ ਵੱਧ ਛੈਲ ਛਬੀਲੇ ਗੱਭਰੂ ਅਤੇ ਭਾਂਤ-ਭਾਂਤ ਦੀਆਂ ਸੁੰਦਰ ਮੁਟਿਆਰਾਂ ਸਨ।

ਕਿਸੇ ਵੀ ਸੁੰਦਰ ਮੁਟਿਆਰ ਜਾਂ ਕਿਸੇ ਸੁੰਦਰ ਰੁਪ ਨੇ ਸਲੀਮ ਦਾ ਦਿਲ ਨਹੀਂ ਸੀ ਧੜਕਾਇਆ। ਕਿਸੇ ਵੀ ਕਟੀਲੀ ਜਾਂ ਮੱਧਮਸਤ ਅੱਖ ਨੇ ਖਿੱਚ ਨਹੀ ਪਾਈ ਪਰ ਅੱਜ ਸੁੱਤੇ ਪਏ ਬੇਖਬਰ ਸ਼ੈਹਨਾਜ਼ ਦੇ ਰੁਪ ਨੇ ਉਸਨੂੰ ਸਿਖਰ ਦੁਪਹਿਰੇ ਪੈਰਾਂ ਵਲ ਬਿਠਾ ਲਿਆ ਸੀ।