ਪੰਨਾ:ਪੱਕੀ ਵੰਡ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਗੱਲਾਂ

ਹਰਨਾਮ ਸਿੰਘ ਨਰੂਲਾ ਦੇ ਇਸ ਪਹਿਲੇ ਕਹਾਣੀ ਸੰਗ੍ਰਹਿ ‘ਪੱਕੀ ਵੰਡ’ ਵਿਚ ਸ਼ਾਮਲ ਗਿਆਰਾਂ ਕਹਾਣੀਆਂ ਦੇ ਆਧਾਰ ਉਤੇ ਨਰੂਲਾ ਦੀ ਕਹਾਣੀ ਕਲਾ ਬਾਰੇ ਕੁਝ ਆਰੰਭਕ ਗੱਲਾਂ ਕੀਤੀਆਂ ਜਾ ਸਕਦੀਆਂ ਹਨ। ਦੋ ਹੋਰ ਕਹਾਣੀ ਸੰਗ੍ਰਹਿ ਛਪਣ ਲਈ ਤਿਆਰ ਹਨ। ਵਿਸਤਾਰ ਨਾਲ ਚਰਚਾ ਸਮੁੱਚੀ ਰਚਨਾ ਦੇ ਆਧਾਰ ਤੇ ਹੀ ਢੁਕਵੀਂ ਹੋਵੇਗੀ।

ਪਾਠਕ ਜਦੋਂ ਕੋਈ ਕਹਾਣੀ ਸ਼ੁਰੂ ਕਰੇ ਤਾਂ ਪੂਰੀ ਪੜਨ ਲਈ ਮਜ਼ਬੂਰ ਹੋ। ਜਾਵੇ ਅਤੇ ਇਕ ਕਹਾਣੀ ਪੜ੍ਹਨ ਤੋਂ ਬਾਅਦ ਪੂਰੀ ਕਿਤਾਬ ਪੜ੍ਹਨ ਲਈ ਪਾਠਕ ਦਾ ਮੱਲੋਮੱਲੀ ਜੀਅ ਕਰੇ - ਇਹ ਪਾਪਤੀ ਘੱਟ ਲੇਖਕਾਂ ਦੇ ਹਿੱਸੇ ਆਉਂਦੀ ਹੈ। ਹਰਨਾਮ ਸਿੰਘ ਨਰੂਲਾ ਇਸ ਕਸਵੱਟੀ ਤੇ ਪੂਰਾ ਉਤਰਦਾ ਹੈ। ਪੰਜਾਬੀ ਕਹਾਣੀ ਦੇ ਪਾਠਕਾਂ ਦੇ ਦਾਇਰੇ ਨੂੰ ਵਿਸ਼ਾਲ ਕਰਨ ਵਿੱਚ ਨਰੁਲੇ ਦੀਆਂ ਕਹਾਣੀਆਂ ਕਿਤਾਬਾਂ ਨੂੰ ਵਿੱਚ ਵਿਚਰ ਕੇ ਜ਼ਿਕਰਯੋਗ ਯੋਗਦਾਨ ਪਾਉਣਗੀਆਂ ਇਹ ਗੱਲ ਬਿਨਾ ਸ਼ੱਕ ਕਹੀ ਜਾ ਸਕਦੀ ਹੈ।

ਪੱਕੀ ਕੰਧ ਦੀਆਂ ਸਾਰੀਆਂ ਕਹਾਣੀਆ ਨਿਰੋਲ ਪੇਂਡੂ ਜੀਵਨ ਸੰਬੰਧਿਤ ਹਨ। ਸਾਨੂੰ ਅੱਧੀ ਸਦੀ ਪਹਿਲਾਂ ਦੇ ਪੰਜਾਬ ਦੇ ਜੀਵਨ ਦੀ ਹਲਾਂ ਅਤੇ ਹਲਟਾਂ ਦੇ ਦੁਆਲੇ ਧੜਕ ਰਹੇ ਪੰਜਾਬ ਦੀ ਸਜੀਵ ਝਲਕ ਪ੍ਰਾਪਤ ਹੁੰਦੀ ਹੈ ਜਿਸ ਵਿਚ ਸਾਧਾਰਣ ਲੋਕ ਆਪਣੀ ਨਿੱਕੇ ਮੋਟੇ ਕੰਮਾਂ-ਕਾਰਾਂ ਰਾਹੀਂ ਆਪਣੀ ਮਿਹਨਤ ਦੇ ਜੋਰ ਤੇ ਇਸ ਜੀਵਨ ਨੂੰ ਮਾਨਣ ਲਈ ਯਤਨਸ਼ੀਲ ਨਜ਼ਰ ਆਉਂਦੇ ਹਨ।

ਮਿਹਨਤ, ਪਿਆਰ ਅਤੇ ਸਹਿਯੋਗ ਦੀਆਂ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਵਾਲੇ ਇਹਨਾਂ ਪੰਜਾਬੀ ਪਾਤਰਾਂ ਦੀ ਖੁਸ਼ੀ ਦੀ ਤਲਾਸ਼ ਬਹੁਤੀ ਵਾਰ ਕਾਮਯਾਬ ਹੁੰਦੀ ਹੈ। ਖੁਦ ਲੇਖਕ ਦੇ ਇਹਨਾ ਕਦਰਾਂ-ਕੀਮਤਾਂ ਵਿਚ ਡੂੰਘੇ ਤੇ ਅਡਿੱਗ ਅਤੇ ਅਡਿੱਗ ਵਿਸ਼ਵਾਸ ਉਤੇ ਉਸਰੇ ਜੀਵਨ-ਦ੍ਰਿਸ਼ਟੀਕੋਣ ਦੀ ਝਲਕ ਹਰੇਕ ਕਹਾਣੀ ਦੇ ਹਰੇਕ ਵੇਰਵੇ ਵਿਚੋਂ ਨਜ਼ਰ ਆਉਂਦੀ ਹੈ।

8