ਪੰਨਾ:ਪੱਕੀ ਵੰਡ.pdf/84

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਡੁਲ੍ਹੀ। ਫਿਰ ਉਹ ਦੂਜੇ ਪਾਸੇ ਬੇਰੀ ਹੇਠ ਬੈਠੇ ਸੋਹਨ ਕੋਲ ਆਈ ਤੇ ਕਿਹਾ, "ਓ ਚਾਚੇ, ਜਰਾ ਖੂਹ ਗੇੜਾਂ। ਮੈਂ ਪਾਣੀ ਭਰ ਲਾਂ।"

ਸੋਹਣ ਉੱਠਿਆਂ ਮਾਹਲ ਤੇ ਚੜ੍ਹ ਪੰਜ ਸੱਤ ਟਿੰਡਾ ਡੋਲੀਆਂ। ਮੱਘਾ ਭਰ ਗਿਆ। ਲਾਜੋ ਨੇ ਬੁੱਕ ਭਰ ਪਾਣੀ ਪੀਤਾ ਅਤੇ ਦਮ ਮਾਰਨ ਲਈ ਖੂਹ ਦੀ ਮੌਣ ਉਤੇ ਬੈਠ ਗਈ। ਸੋਨਾਂ ਮਿਰਚਾਂ ਵਿਚੋਂ ਉੱਠ ਵੱਟ ਤੇ ਕਿੱਕਰੀ ਦੀ ਛਾਂਵੇਂ ਜਾ ਬੈਠੀ ਸੀ।

ਸੋਹਣ ਨੇ ਕਿਹਾ "ਗੱਡੀ, ਅੱਜ ਕੀ ਕੰਮ ਕਰਦੇ ਓ?"

ਕੁੜੀ ਨੇ ਕਿਹਾ, "ਚਾਚੇ, ਮੈਂ ਤੇ ਮਾਸੀ ਮਿਰਚਾਂ ਗੱਡਦੇ ਆਂ ਅਤੇ ਬਾਈ ਖਾਲੀ ਛਾਂਗਦਾ ਏ।"

ਗੁੱਡੀ, ਸੋਨਾਂ ਤੇਰੀ ਮਾਸੀ ਲਗਦੀ ਏ?"

"ਹਾਂ ਚਾਚੇ, ਮਾਸੀ ਵੀ ਚਾਚੀ ਵੀ। ਮੇਰੀ ਮਾਂ ਤੇ ਮਾਸੀ ਦੋਵੇਂ ਚਾਚੇ ਤਾ ਦੀਆਂ ਭੈਣਾਂ ਨੇ।" ਇੰਨਾ ਆਖ ਲਾਜੋ ਚੁੱਪ ਕਰ ਗਈ।

ਪਰ ਸੋਹਣ ਗੱਲ ਦੀ ਤਹਿ ਤੱਕ ਪਹੁੰਚ ਜਾਣ ਦਾ ਵੇਲਾ ਨਹੀਂ ਗਵਾਣਾ ਚਾਹੁੰਦਾ। ਅਤੇ ਲਾਜੋ ਗੱਲ ਤੋਲਵੀਂ ਕਰ ਰਹੀ ਸੀ। ਪਰ ਰੋਅ ਹੈ ਮਿੱਠਾ ਸੀ। ਸੋਹਣ ਨੂੰ ਫੁੱਲ ਵਾਕਫੀ ਚਾਹੀਦੀ ਸੀ। ਉਸ ਫਿਰ ਪੁੱਛਿਆ, "ਮਾਸੀ ਤਾਂ ਹੋਈ ਪਰ ਚਾਚੀ ਕਿਵੇਂ?"

ਚਾਚੇ, ਮਾਸੀ ਦਾ ਰਿਸਤਾ ਮੇਰੇ ਚਾਚੇ ਲਈ ਮਾਂ ਹੀ ਲੈ ਕੇ ਆਈ ਸੀ।

.... ਚੁੱਪ ....

ਸੋਹਣ ਨੇ ਫਿਰ ਪੁੱਛਿਆ, "ਗੁੱਡੀ, ਫਿਰ ਤੇਰਾ ਚਾਚਾ?"

ਕੁੜੀ ਨੇ ਥੋੜੀ ਪੀੜ ਮੰਨੀ। ਹੌਕਾ ਜਿਹਾ ਭਰਿਆ ਤੇ ਕਿਹਾ, ਚਾਚਾ ਤਾਂ ਵਿਆਹ ਕੇ ਲਿਆਇਆ ਤੇ ਦੂਜੀ ਰਾਤ ਪੂਰਾ ਹੋ ਗਿਆ ਸੀ। ਬਾਈ ਨੇ ਮਾਸੀ ਉਤੇ ਚਾਦਰ ਪਾ ਲਈ।"

ਸੋਹਣ ਗੱਲ ਦੀ ਤਹਿ ਤੱਕ ਪਹੁੰਚ ਗਿਆ ਸੀ। ਅਤੇ ਹੁਣ ਇਕ ਹੋ ਸੀ ਪੁੱਛਣ ਵਾਲੀ ਕਿ ਸੋਨਾ ਦੀ ਉਮਰ ਕੀ ਹੋਵੇਗੀ। ਫਿਰ ਉਸ ਕੁੜੀ ਨੂੰ ਪੁੱਛਿਆ

84