ਪੰਨਾ:ਪੱਕੀ ਵੰਡ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਗੁੱਡੀ, ਤੇਰਾ ਚਾਚਾ ਕਦੋਂ ਪੂਰਾ ਹੋਇਆ ਤੇ ਉਹਦੀ ਉਮਰ ਕਿੰਨੀ ਕੁ ਸੀ??"

ਕੁੜੀ ਨੇ ਕਿਹਾ, "ਚਾਚੇ ਨੂੰ ਪੂਰਾ ਹੋਇਆਂ ਦੋ ਸਾਲ ਹੋ ਗਏ ਨੇ। ਉਮਰ ਵੀ ਕੀ ਸੀ। ਬਸ ਚਾਚੇ, ਤੇਰੇ ਵਰਗਾ ਸੀ। ਬਸ ਚਾਚੀ ਤੋਂ ਸਾਲ ਛਿਮਾਹੀ ਵੱਡਾ ਸੀ।" ਅਤੇ ਇਹ ਕਹਿੰਦੀ ਕਹਿੰਦੀ ਲਾਜੋ ਪਾਣੀ ਦੀ ਮੱਘੀ ਚੁੱਕ ਕਿੱਕਰੀ ਹੇਠਾਂ ਬੈਠੀ ਸੋਨਾਂ ਵਲ ਤੁਰ ਪਈ।

ਅਤੇ ਸੋਹਣ ਨੇ ਇਸ਼ਕ ਦੀ ਪੀੜ ਵਿਚ ਰੁੱਗ ਭਰ-ਭਰ ਸੋਨਾਂ ਲਈ ਹਮਦਰਦੀ ਭਰ ਲਈ। "ਹੱਤ! ਤੇਰੇ ਖਬੀਸ ਬਾਂਡੇ ਦੀ ਐਸੀ ਤੈਸੀ। ਐਨਾ ਅਨਰਥ! ਸਾਲਿਆ, ਤੂੰ ਹੀ, ਸਾਰੀ ਦੁਨੀਆਂ ਵਿੱਚ ਇਕ ਰਾਂਝਾ ਰਹਿ ਗਿਆ ਸੀ। ਕੁੰਜ ਕਬੂਤਰੀ ਵਰਗੀ ਮੁਟਿਆਰ ਸਾਲੇ ਜੇ ਗੋਗੜ ਨੇ ਕੈਦ ਕਰ ਰਖੀ ਏ।"

ਇਸ ਪਿਛੋਂ ਸੋਹਨ ਦੇ ਦਿਲ ਦਿਮਾਗ ਤੇ ਸੋਨਾ ਦੇ ਇਸ਼ਕ ਨੇ ਪੂਰਾ ਪੂਰਾ ਕਬਜਾ ਕਰ ਲਿਆ। ਬਸ ਹੁਣ ਦੋ ਹੀ ਗੱਲਾਂ ਖੁੱਲ੍ਹਣੀਆਂ ਰਹਿ ਗਈਆਂ ਸਨ। ਸੋਨਾ ਦੀ ਆਵਾਜ਼ ਅਤੇ ਸ਼ਕਲ। ਸੋਹਣ ਨੂੰ ਇਕ ਪਾਸੜ ਇਸ਼ਕ ਦੀ ਅੱਗ ਜਿਹੀ ਲਗ ਗਈ। ਅਤੇ ਉਹਦੇ ਖਾਬਾਂ-ਖਿਆਲਾਂ ਵਿਚ ਸੋਨਾਂ ਦੇ ਭਿੰਨ-ਭਿੰਨ ਚਿੱਤਰ ਘੁੰਮਣ ਲੱਗੇ। ਬੰਤਾ ਬਾਂਡਾ ਉਹਨੂੰ ਜ਼ਹਿਰ ਤੋਂ ਵੀ ਕੌੜਾ ਲੱਗਣ ਲਗ ਪਿਆ।

ਇਕ ਦਿਨ ਉਹ ਖੂਹ ਦੇ ਧੱਕੜ ਤੇ ਬੈਠਾ ਸੀ ਕਿ ਪਿੰਡ ਵਲੋਂ ਬੰਤਾ ਬਲਦਾਂ ਦੀ ਜੋੜੀ ਹਿੱਕੀ ਆਉਂਦਾ ਦਿਸਿਆ। ਉਹਦੇ ਮਗਰ-ਮਗਰ ਸੋਨਾਂ ਤੁਰੀ ਆਉਂਦੀ ਸੀ। ਉਸੇ ਤਰ੍ਹਾਂ ਗਾੜ੍ਹੇ ਦੁਪੱਟੇ ਵਿਚ ਮੂੰਹ ਸਿਰ ਲਪੇਟੀ। ਸੋਹਣ ਦਾ ਮੂੰਹ ਕੌੜਾ-ਕੌੜਾ ਹੋ ਗਿਆ। ਦਿਲ ਵਿਚ ਕੋਧ ਦੀ ਲਹਿਰ ਸਰਕੀ। ਕਿਉਂ ਨਾ ਅਗਲ-ਵਾਂਡੀ ਹੋ ਸਾਲੇ ਬਾਂਡੇ ਖਬੀਸ ਨੂੰ ਚੁੱਕ ਕੇ ਪੀਂਸ ਦੇ ਝਾੜ ਵਿਚ ਸੁੱਟਾਂ ਅਤੇ ਵਾਹਣ ਵਿਚੋਂ ਚੁੱਕ ਕੇ ਦੋ ਚਿਲਾਂ ਸਿਰ ਵਿਚ ਮਾਰਾਂ। ਸਾਲਾ ਕਿਵੇਂ ਮੋਰ ਬਣਿਆ। ਆਉਂਦਾ ਏ। 'ਹਰਾਮਜਾਦਾ, ਫਰਾਡੀ'। 'ਸਾਲਿਆ ਅਜੇ ਵੀ ਇਹ ਤੇਥੋਂ ਛੋਟੇ ਦੀ ਬਹੂ ਏ।' ਬੇਈਮਾਨ, ਸਮੁੱਚੀ ਦੁਨੀਆਂ ਨੂੰ ਧੋਖਾ ਦੇ ਰਿਹਾ ਏ। ਸਾਰੇ ਸਮਾਜ ਨੂੰ ਮੂਰਖ ਤੇ ਬੁੱਧੂ ਸਮਝ ਰਿਹਾ ਏ। ਲਾਹਨਤੀ, ਜਾਹਰਾ ਤਾਂ ਛੋਟੇ ਭਰਾ ਦੀ ਘਰ ਵਾਲੀ ਸੋ ਕਰੇ। ਗਾੜੇ ਪਰਦੇ ਦੀ ਕੈਦ ਵਿਚ ਰੱਖੇ। ਅਤੇ ਰਾਤ ਦੇ ਹਨੇਰੇ ਵਿਚ ਉਹਦੇ

85