ਪੰਨਾ:ਪੱਕੀ ਵੰਡ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਹਮਬਿਸਤਰੀ ਕਰੇ। ਗੱਲ੍ਹਾਂ ਚੁਪੇ। ਸਾਲਾ ਉਦੋਂ ਵੀ ਘੁੰਡ ਹੀ ਰਖਾਂਦਾ ਹੋਣਾ ਏ?

ਅਤੇ ਸੋਹਣ ਅੱਗ ਵਾਂਗ ਭਖ ਕੇ ਤੜਫ ਉੱਠਿਆ। ਉਸਦਾ ਜੀਅ ਕੀਤਾ ਇਸਦੇ ਸਾਹਮਣੇ ਹੀ ਸੋਨਾਂ ਨੂੰ ਕਹਾਂ 'ਵੇਖ ਸੋਨਾ ਰਾਣੀ, ਜੇ ਤੈਨੂੰ ਰੱਬ ਨੇ ਕੋਈ ਰੂਪ ਦੀ ਛਿੱਟ ਦਿੱਤੀ ਏ ਤਾਂ ਚੁੱਕ ਪਰਦਾ। ਲਾਹ ਦੇ ਇਹ ਜਹਾਲਤ ਅਤੇ ਇਹ ਉਮਰ ਭਰ ਦੀ ਗੁਲਾਮੀ ਦਾ ਤੌਕ ਲਾਹ ਦੇ। ਅਤੇ ਰੁਪ ਦੀਆਂ ਕਿਰਨਾਂ ਬਖੇਰਦੇ ਕਾਇਨਾਤ ਵਿਚ। ਅਤੇ ਇਸ ਬਾਂਡੇ ਦੀ ਕੈਦੋਂ ਬਾਹਰ ਹੋ। ਪਰਦੇ ਦੇ ਤਾਂ ਉਹ ਮੂਲੋਂ ਹੀ ਵਿਰੁੱਧ ਸੀ। ਅਤੇ ਸੋਨਾਂ ਦਾ ਪਰਦਾ ਤਾਂ ਸਮਾਜ ਦੇ ਅੱਖੀਂ ਘੱਟਾ ਪਾਉਣ ਵਾਲਾ ਪਰਦਾ ਸੀ। ਇਸ ਗਲਤ ਸਮਾਜ ਦਾ ਇਕ ਕੋਝਾ ਫੈਸਲਾ। ਇਕ ਮੁਟਿਆਰ ਸੱਧਰਾਂ ਉਮੰਗਾਂ ਨਾਲ ਜਵਾਨੀ ਦੀ ਸਿਖਰ ਤੇ ਪਤਨੀ ਬਣੀ, ਵਿਧਵਾ ਹੋਈ। ਦੂਜੇ ਚੌਥੇ ਦਿਨ ਫਿਰ ਕੋਈ ਅਣਚਾਹਿਆ ਖੋਸਟ ਉਹਦੇ ਧੱਕੋ-ਧੱਕੀ ਗਲ ਮੜ੍ਹ ਦੇਣਾ ਜਿਹੜਾ ਧੱਕੋ-ਧੱਕੀ ਉਹਦੀ ਮਾਂਗ ਸੰਧੂਰ ਭਰੇ ਅਤੇ ਲੋਕ ਵਖਾਵਾ ਨੂੰਹਾਂ ਵਾਲਾ ਕਰ ਜੇ ਪਾਪੀ ਮਾਪੇ ਬਿਠਾਣ ਹੀ ਲੱਗੇ ਸਨ ਅਤੇ ਬੁੱਢੇ ਖੋਸਟ ਦੇ ਹੀ ਬਠਾਣੀ ਸੀ? ਕਿਸੇ ਹੋਰ ਲੜ ਲਾ ਦਿੰਦੇ, ਜਿਥੇ, ਘੱਟੋ ਘੱਟ ਇਹ ਉਮਰ ਭਰ ਘੁੰਡ ਵਿੱਚ ਆ ਗਾਲਣੋ ਤਾਂ ਬਚਦੀ।

ਉਸ ਪੀੜ ਤੇ ਕੋਧ ਅੰਦਰ ਹੀ ਅੰਦਰ ਦੱਬੀ। ਉਹਦੇ ਦਿਨ ਰੁੱਖੇ ਅਤੇ ਰਾਤਾਂ ਪੀੜ ਨੇ ਮੱਲ ਲਈਆਂ। ਸੁਪਨੇ ਵਿਚ ਵੀ ਸੋਨਾ ਭਿੰਨ-ਭਿੰਨ ਰੂਪ ਆਉਂਦੀ ਅਤੇ ਬੰਤੇ ਦਾ ਗਿਲਾ ਕਰਦੀ।

ਫਿਰ ਇਕ ਦਿਨ ਉਹ ਆ ਗਿਆ ਜਿਸ ਦਿਨ ਸੋਹਣ ਸਿਖਰ ਦੇ ਚੜ੍ਹ ਗਿਆ। ਜਦ ਉਹ ਬੇਰੀ ਹੇਠਾਂ ਵਾਰਸ ਦੀ ਹੀਰ ਪੜ੍ਹਦਾ-ਪੜ੍ਹਦਾ ਲੇਟ ਅੱਖਾਂ ਤੇ ਕਿਤਾਬ ਰੱਖੀਂ ਤੇ ਉਹਨੂੰ ਨੀਂਦ ਆ ਗਈ ਕਿ ਉਹਦੇ ਕੰਨਾਂ ਵਿਚ ਮੁਰਲੀ ਵਰਗੀ ਮਿਠੀ ਅਵਾਜ ਟਕਰਾਈ। "ਜੀ ਜਰਾ ਘਾਹ ਦੀ ਪੰਡ ਚੁਕਾਈ। ਆ ਉਹਨੂੰ ਕੰਨੀ ਰਸ ਘੋਲ ਗਈ। ਇਹੋ ਆਵਾਜ ਤਾਂ ਉਹਨੂੰ ਖਾਬਾਂ ਵਿੱਚ ਵੀ ਸੁਣਾਈ ਦਿੰਦੀ ਸੀ ਅਤੇ ਜਦ ਅੱਖ ਖੁੱਲ੍ਹਦੀ ਤਾਂ ਆਵਾਜ਼ ਉਹਦੇ ਅੰਦਰੇ ਮਿਠਾਸ ਧੂੜਦੀ

86