ਪੰਨਾ:ਪੱਕੀ ਵੰਡ.pdf/88

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਗਲ ਕੱਢਣ ਦਾ ਅਤੇ ਸੋਹਣ ਨੇ ਵੇਲਾ ਖੁੰਝਣ ਨਾ ਦਿੱਤਾ। ਅਤੇ ਨੇੜੇ ਜਾਂਦਿਆਂ ਹੀ ਪੁੱਛਿਆ, "ਸੋਨਾਂ, ਅੱਜ ਹੋਰ ਜੀਅ ਕਿਧਰ ਗਏ?"

ਅਤੇ ਸੋਨਾਂ ਨੇ ਉਸੇ ਸ੍ਵਰ ਵਿਚ ਕਿਹਾ, "ਜੀ, ਬੁੱਢਾ ਬੁੱਢੀ ਤਾਂ ਕਿਤੇ ਰਿਸਤੇਦਾਰੀ ਵਿਚ ਵਿਆਹ ਗਏ ਨੇ ਤੇ ਲਾਜੋ ਘਰ ਕੰਮ ਧੰਦਾ ਕਰਦੀ ਏ।"

ਸੋਹਣ ਨੇ ਸੁਝਾਅ ਜਿਹਾ ਦਿੱਤਾ, "ਲਾਜੋ ਨੂੰ ਘੱਲ ਦਿੰਦੇ। ਆਪੇ ਲੈ ਜਾਂਦੀ।"

ਪਰ ਸੋਨਾ ਨੇ ਗਲ ਹੋਰ ਪਾਸੇ ਤੋਂ ਪੁਛੀ, "ਜੀ, ਇਕ ਗੱਲ ਪੁੱਛਾਂ" ਅਤੇ ਬਿਨਾਂ ਸੋਹਣ ਦੇ ਹਾਂ ਕੀਤੇ ਉਸ ਗੱਲ ਪੁੱਛ ਵੀ ਲਈ। ‘ਜੀ, ਉਸ ਦਿਨ ਲਾਜੋ ਖੂਹ ਤੋਂ ਪਾਣੀ ਭਰਨ ਕੇ ਆਈ ਤੇ ਕਹਿੰਦੀ ਮਾਸੀ ਚਾਚਾ ਤੇਰੇ ਬਾਰੇ ਬੜਾ ਪੁੱਛਦਾ ਸੀ।'

ਸੋਹਣ ਸੋਨਾਂ ਦੇ ਹਾਵ-ਭਾਵ ਤਾਂ ਪਹਿਲਾਂ ਬੇਰੀ ਥਲੇ ਹੀ ਸਮਝ ਬੈਠਾ ਸੀ। ਪਰ ਕੁਝ 'ਜੀ, ਛੇਤੀ ਆਈਂ, ਫਿਰ ਵੱਟ ਤੇ ਪਿਛਾਂਹ ਮੁੜ ਕੇ ਵੇਖਣਾ।' ਫਿਰ ਬਾਡੇਂ ਨੂੰ ਬੁੱਢਾ ਕਹਿਣਾ। ਸਭ ਹਾਂ ਪੱਖੀ ਰੁੱਖ ਸਨ। ਸੋਨਾਂ ਪੰਡ ਦੇ ਆਸੇ-ਪਾਸੇ ਤੋਂ ਘਾਹ ਦੇ ਡੱਕੇ ਚੁਗ ਰਹੀ ਸੀ ਕਿ ਸੋਹਣ ਨੇ ਕਿਹਾ, "ਸੋਨਾਂ, ਬੱਢਾ ਬੜਾ ਖੋਚਰੀ ਏ ਕਿਤੇ ਵਿਆਹ ਤੋਂ ਹੋਰ ਕੋਈ ਸੋਨਾਂ ਨਾ ਲੈ ਆਵੇ।"

ਪਰ ਸੋਨਾਂ ਨੇ ਝਟ ਕਿਹਾ, "ਜੀ ਪੁਰਾਣੇ ਕੋਠਿਆਂ ਤੋਂ ਲੱਥੇ ਸਿਉਂਕ ਦੇ ਖਾਧੇ ਸਤੀਰਾਂ ਤੇ ਕਿਹੜਾ ਬੈਠਕਾਂ, ਡਿਉੜੀਆਂ ਉਸਰਦੀਆਂ ਨੇ।"

ਸੋਹਣ ਹਣ ਸਿਖਰ ਦੇ ਝੰਡੇ ਨੂੰ ਛੋਹਣ ਵਾਲਾ ਸੀ। ਉਸ ਕਿਹਾ "ਅੱਠੇ ਪਹਿਰ ਦੇ ਘੁੰਡ ਵਿਚ ਤੇਰਾ ਸਾਹ ਨਹੀਂ ਘੁੱਟਦਾ?"

ਸੋਨਾਂ ਪਿੰਡ ਦੇ ਨਾਲ ਢੋਹ ਲਾ ਕੇ ਬੈਠ ਗਈ ਤੇ ਕਿਹਾ, "ਜੀ, ਜੀਅ ਤਾਂ ਕਾਹਲਾ ਪੈਂਦਾ ਏ ਪਰ ਇਹ ਚੰਦਰੇ ਲੋਕਾਂ ਦਾ ਚੰਦਰਾ ਰਿਵਾਜ।"

ਸੋਹਣ ਨੇ ਕਿਹਾ, "ਸੋਨਾ ਘੁੰਡ ਤਾਂ ਕਰ ਲਕਾਣ ਵਾਸਤੇ ਵਰਤਣੇ ਚਾਹੀਦਾ ਏ। ਕੀ ਤੂੰ ਕਰੂਪ ਏ?" ਹੁਣ ਸੋਹਣ ਅਣਥੱਕ ਹੋ ਗਿਆ ਸੀ

ਸੋਨਾਂ ਨੇ ਕਿਹਾ, "ਜੀ, ਬਹਿ ਜਾ। ਤੇਰੇ ਨਾਲ ਦੋ ਗੱਲਾਂ ਕਰਨੀਆਂ ਨੇ।"

88