ਪੰਨਾ:ਪੱਕੀ ਵੰਡ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੀਆਂ ਅੱਖਾਂ, ਹੋਂਠ, ਮੂੰਹ, ਮੱਥਾ ਚੁੰਮ ਗਏ। ਕਪਾਹ ਦੇ ਡੱਢਲੂ ਖਿੜ-ਖਿੜ ਹੱਸ ਪਏ। ਦੋ ਖੂਬਸੂਰਤ ਜਵਾਨ, ਦਿਲ ਨਾਲ-ਨਾਲ ਧੜਕੇ ਤੇ ਇਕ ਮਿਕ ਹੋ ਗਏ।

ਫਿਰ ਰੋਜ ਡੁੱਢਲੂ ਹਸਦੇ ਰਹੇ। ਖਿੜਦੇ ਰਹੇ। ਤੇ ਹੁਣ ਬਾਂਡਾ ਜਦੋਂ ਪਿੰਡੋਂ ਤੁਰਦਾ ਤਾਂ ਸੋਨਾਂ ਉਹਦੇ ਨਾਲ ਨਾ ਤੁਰਦੀ, ਜਾਂ ਅੱਗੇ ਜਾਂ ਬਹੁਤ ਪਿੱਛੇ। ਘੁੰਡ ਉਹ ਵਾਂਡੇ ਤੋਂ ਹੀ ਕੱਢਦੀ। ਜਦੋਂ ਆਉਂਦੀ ਸਿੱਧੀ ਸੋਹਣ ਕੋਲ ਆ ਬੈਠਦੀ। ਦੂਰ ਕੰਮ ਕਰਦਾ ਵਾਂਡਾ ਮੱਥੇ ਦਾ ਮੁੜਕਾ ਪੂੰਝ ਫਿਰ ਆਪਣੇ ਕੰਮ ਲਗ ਜਾਂਦਾ ਜਾਂ ਪਾਸੇ ਟਲ ਜਾਂਦਾ।

ਇਕ ਦਿਨ ਸੋਹਣ ਨੇ ਕੰਨੀ ਲਿਆ। ਮਨਭਰੀ ਬਾਂਡੇ ਨੂੰ ਆਖ ਰਹੀ ਸੀ, "ਜਰਾ ਨਿਗ੍ਹਾ ਰੱਖਿਆ ਕਰ, ਸੋਨਾਂ ਦੇ ਚਾਲੇ ਕੁਝ ਚੰਗੇ ਨਹੀਂ?"

"ਕਿਉਂ?"

"ਉਹ ਸੋਹਣ ਦੇ ਬੜਾ ਨੇੜੇ ਰਹਿੰਦੀ ਬਹਿੰਦੀ ਏ।"

ਅੱਗੋਂ ਬਾਂਡੇ ਨੇ ਕਿਹਾ, "ਹਾਏ ਕਮਲੀ ਨੀ ਤਾਂ। ਜੇ ਮਹਾਰਾਜ ਕਿਤੇ ਓਹੋ ਦੇ ਦੇਵੇ।"

ਮਨਭਰੀ ਨੇ ਕਿਹਾ, "ਓਹੋ ਕੀ?". ....

ਬਾਂਡੇ ਨੇ ਬੜੇ ਠਰੰਮੇ ਨਾਲ ਕਿਹਾ, " ਜੇ ਰਾਮ ਜੀ ਮਿਹਰ ਕਰੇ ਅਤੇ ਇਕ ਓਹੋ ਦੇ ਦੇਵੇ ਨਿਆਣਾ। ਆਪੇ ਉਹਦੇ ਧਿਆਨ ਲਗ ਜਾਏਗੀ। ਕੀ ਉਹ ਹੋ ਚੱਲਿਆ ਏ।"

90