ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਦਿੱਤੇ ਨੇ ਪਿਆਰੀ ਨੂੰ ਸਕੂਲ ਦਾਖਲ ਕਰਵਾ ਦਿੱਤਾ। ਸਵੇਰੇ ਜਦ ਪਿਆਰੀ ਸਕੂਲ ਜਾਣ ਲਈ ਫੱਟੀ ਬਸਤਾ ਚੁਕਦੀ ਤਾਂ ਕਰਤਾਰੋ ਘੂਰ ਕੇ ਕਹਿੰਦੀ, "ਫੱਟੀ ਰੱਖ ਅਤੇ ਟੋਕਰੀ ਚੱਕ। ਮੈਂ ਕੋਈ ਨੌਕਰ ਨਹੀਂ ਕਿਸੇ ਦੀ। ਸਾਰਾ ਦਿਨ ਟੁੱਟ ਟੁੱਟ ਮਰਾਂ ਤੇ ਤੂੰ ਵਿਹਲੀ ਹਰਾਮ ਦੀਆਂ ਖਾਈ ਜਾਵੇਂ।"

ਅਤੇ ਉਹ ਵਿਚਾਰੀ ਪਾਣੀ ਭਰੀਆਂ ਅੱਖਾਂ ਨਾਲ ਟੱਕਰੀ ਚੁੱਕ ਤੁਰਦੀ। ਜਿੱਥੋਂ ਵੀ ਉਹਨੂੰ ਸਕੂਲ ਦੀ ਘੰਟੀ ਸੁਣਦੀ,ਟੋਕਰੀ ਸੁੱਟ ਸਕੂਲ ਵੱਲ ਭੱਜ ਪੈਂਦੀ। ਕਈ ਵਾਰ ਤਾਂ ਕਰਤਾਰੋ ਹੱਥ ਵਿੱਚ ਮਾਂਜਾ ਜਾਂ ਛਮਕ ਫੜੀ ਗਾਲਾਂ ਕੱਢਦੀ ਮਗਰ ਹੀ ਭੱਜੀ ਆਉਂਦੀ ਅਤੇ ਸਕੂਲ ਵੜਦੀ ਨੂੰ ਧਰੂਹ ਕੇ ਲੈ ਜਾਂਦੀ ਅਤੇ ਘਰ ਲਿਜਾ ਕੇ ਵਿਹੜੇ ਵਿੱਚ ਖਲੋਤੀ ਕਿੱਕਰ ਨਾਲ ਜਾਂ ਮੰਜੇ ਨਾਲ ਨੂੜ ਕੇ ਜੋ ਚੀਜ ਹੱਥ ਆਉਂਦੀ ਉਸੇ ਨਾਲ ਹੀ ਪਿੰਜ ਕੱਢਦੀ ਅਤੇ ਪਿਆਰੋ ਦੇ ਬੰਧਨ ਉਦੋਂ ਖੁਲਦੇ ਜਦ ਨੂੰ ਪਤਾ ਲਗਦਾ ਅਤੇ ਉਹ ਹਥਲਾ ਕੰਮ ਛੱਡ ਉੱਠ ਭੱਜਦਾ। ਇਸ ਅਮਲ ਤੇ ਕਈ ਦਾਗ ਦਿੱਤੁਨੇ ਕਰਤਾਰੀ ਦੀ ਕੱਟ ਮਾਰ ਵੀ ਕੀਤੀ। ਪਰ ਕਰਤਾਰੋ ਨੂੰ ਤਾ ਖੁਦਾ ਨੇ ਹੱਡੀ ਹੀ ਐਸੀ ਲਾਈ ਹੋਈ ਸੀ ਕਿ ਉਹਦੇ ਉੱਤੇ ਮਾਰ ਦਾ ਅਤੇ ਸਝਾਉਣ ਦਾ ਕੋਈ ਅਸਰ ਨਾ ਹੁੰਦਾ। ਬੰਦਖਲਾਸੀ ਹੋਣ ਪਿੱਛੋਂ ਪਿਆਰੀ ਫਿਰ ਸਕੂਲ ਆ ਜਾਂਦੀ। ਉਹਦੀਆਂ ਨਰਮ ਨਾਜਕ ਕਲਾਈਆਂ ਉੱਤੇ ਰੱਸੀਆਂ ਦੇ ਨਿਸ਼ਾਨ ਇਸ ਤਰਾਂ ਉਕਰੇ ਹੁੰਦੇ ਜਿਵੇਂ ਚੂੜੀਆਂ ਪਾਈਆਂ ਹੋਣ। ਪਿੰਡਾ ਛਮਕਾਂ ਦੀਆਂ ਲਾਸਾਂ ਨਾਲ ਉਭਰਿਆ ਹੁੰਦਾ।

ਸਕੂਲ ਦਾ ਬੁੱਢਾ ਮਾਸਟਰ ਅਨੰਤ ਰਾਮ ਪਿਆਰੀ ਨਾਲ ਬੜਾ ਹਿੱਤ ਰੱਖਦਾ। ਲਾਸਾ ਪਲੋਸਦਾ-ਪਲੋਸਦਾ ਰੋਣ ਹਾਕਾ ਹੋ ਜਾਂਦਾ। ਇਸੇ ਮਾਰ ਕੁੱਟ ਵਿੱਚ ਹੀ ਪਿਆਰੀ ਤੀਜੀ ਜਮਾਤ ਪਾਸ ਕਰ ਗਈ।

ਫਿਰ ਇਕ ਦਿਨ ਪਿੰਡ ਵਿਚ ਪਾਦਰੀਆਂ ਦਾ ਗਰੁੱਪ ਆਇਆ ਉਹਨਾਂ ਵਿੱਚ ਦੋੋ ਮਰਦ ਤੇ ਦੋ ਔਰਤਾਂ ਸਨ। ਉਹਨਾਂ ਦਾ ਕੈਂਪ ਕੋਈ ਅੱਧਾ ਮੀਲ ਹਟਵਾਂ ਟਿੱਬਿਆਂ ਵਿਚ ਲੱਗਾ ਹੋਇਆ ਸੀ। ਉਹਨਾਂ ਸਾਰੇ ਵਿਹੜੇ ਦੇ ਮਰਦ ਔਰਤਾਂ ਇੱਕਠੇ ਕਰਕੇ ਪਵਿੱਤਰ ਮਾਂ ਮਰੀਅਮ ਅਤੇ ਮਸੀਹ ਦੀ ਮਹਾਨ ਜ਼ਿੰਦਗੀ ਤੇ ਰੌਸ਼ਨੀ ਪਾਈ।

93