ਸਲੀਬ ਦੇ ਨਿਸ਼ਾਨ ਦੀ ਵਿਆਖਿਆ ਕੀਤੀ। ਬਾਈਬਲ ਅੰਜੀਲ ਚੋਂ ਯਸ਼ੂ ਦੇ ਪਵਿੱਤਰ ਵਿਚਾਰ ਦੱਸੇ। ਫਿਰ ਸਾਰੇ ਵਿਹੜੇ ਨੂੰ ਹੀ ਮਜ਼ਬੀਆਂ ਤੋਂ ਇਸਾਈ ਯਾਨੀ ਈਸਾ ਮਸੀਹ ਨੂੰ ਮੰਨਣ ਵਾਲੇ ਬਣਾ ਦਿੱਤੇ। ਯਾਨੀ ਮਜਹਬ ਤਬਦੀਲ ਕਰ ਦਿੱਤਾ। ਮਠਿਆਈਆਂ ਤੇ ਬਿਸਕੁਟਾਂ ਦੇ ਪੈਕਟ ਵੰਡੇ। ਫਿਰ ਸਾਰੇ ਨਵੇਂ ਬਣੇ ਈਸਾਈਆਂ ਨੂੰ ਰਾਤ ਨੂੰ ਪੂਰ ਲੁਤਫ ਖਾਣੇ ਦੀ ਦਾਅਵਤ ਦਿੱਤੀ। ਇਹ ਦਾਅਵਤ ਉਹਨਾਂ ਦੇ ਕੈਂਪ ਵਿੱਚ ਹੋਈ। ਖਾਣੇ ਤੋਂ ਬਾਅਦ ਉਹਨਾਂ ਮਸੀਹ ਦੀ ਜ਼ਿੰਦਗੀ ਤੇ ਇੱਕ ਫਿਲਮ ਵਿਖਾਈ। ਸਵੇਰ ਨੂੰ ਉਹਨਾਂ ਸਭ ਨੂੰ ਫਿਰ ਬੁਲਾਇਆ ਅਤੇ ਬੱਚਿਆਂ ਦੀ ਸਿਹਤ ਸੰਭਾਲ ਅਤੇ ਖੁਰਾਕ ਅਤੇ ਤਾਲੀਮ ਉੱਤੇ ਜ਼ੋਰ ਦਿੱਤਾ। ਫਿਰ ਛੋਟੇ ਛੋਟੇ ਬੱਚਿਆਂ ਉੱਤੇ ਰਾਤ ਦੀ ਵੇਖੀ ਫਿਲਮ ਅਤੇ ਲੈਕਚਰ ਦਾ ਪ੍ਰਭਾਵ ਜਾਨਣ ਲਈ ਸਵਾਲ ਕੀਤੇ। ਸਭ ਤੋਂ ਚੰਗੇ ਜਵਾਬ ਪਿਆਰੀ ਨੇ ਦਿੱਤੇ।
ਪਾਦਰੀ ਨੇ ਪੁੱਛਿਆ, "ਇਹ ਬੱਚੀ ਕਿਸਦੀ ਏ?"
ਤਾਂ ਪਿਆਰੀ ਦੀ ਵਿੱਥਿਆ ਸੁਣ ਕੇ ਪਾਦਰੀ ਦਾ ਦਿਲ ਭਰ ਆਇਆ। ਉਸ ਨੇ ਦਿੱਤੂ ਨੂੰ ਕਿਹਾ, "ਇਹ ਲੜਕੀ ਸਾਡੇ ਨਾਲ ਭੇਜ ਦਿਓ। ਇਹਦੇ ਕੁੱਲ ਖਰਚ ਈਸਾਈ ਮਿਸ਼ਨਰੀ ਕਰੇਗੀ।"
ਦਿੱਤੁ ਨੇ ਝੱਟ ਹਾਂ ਕਰ ਦਿੱਤੀ। ਅੰਨੇ ਨੂੰ ਕੀ ਚਾਹੀਦਾ? ਦੋ ਅੱਖਾਂ। ਕਰਤਾਰੀ ਅੰਦਰੇ ਹੀ ਅੰਦਰ ਜਲੀ, ਕੁੜੀ। ਸਾਰਾ ਵਿਹੜਾ ਹੀ ਇਹ ਚਾਹੁੰਦਾ ਸੀ। ਅਤੇ ਪਿਆਰੀ ਨੂੰ ਪਾਦਰੀ ਨਾਲ ਲੈ ਗਏ।
ਛੇ ਕੁ ਮਹੀਨੇ ਦਿੱਤੂ ਜਿਲ੍ਹੇ ਦੇ ਗਿਰਜਾਘਰ ਜਾ ਕੇ ਪਿਆਰੀ ਨੂੰ ਮਿਲ ਆਉਂਦਾ ਰਿਹਾ। ਉਸ ਤੋਂ ਬਾਅਦ ਮਿਸ਼ਨ ਨੇ ਉਹਨੂੰ ਵਲੈਤ ਭੇਜ ਦਿੱਤਾ। ਕਰਤਾਰੀ ਮਿਸ਼ਨ ਦੇ ਦਫਤਰ ਗਈ ਅਤੇ ਔਖੀ ਫਿੱਕੀ ਹੋ ਆਈ।
ਅਤੇ ਜਦੋਂ ਬਾਰਾਂ ਤੇਰਾਂ ਸਾਲ ਬਾਅਦ ਪਿਆਰੀ ਮਿਸ ਜੈਨੀ ਦੇ ਰੂਪ ਵਿੱਚ ਪਿੰਡ ਆਈ ਤਾਂ ਉਹਦਾ ਰੂਪ, ਉਹਦੀ ਜਵਾਨੀ, ਉਹਦੀ ਛੱਬ ਵੇਖਕੇ ਹਰ ਇਕ ਚਕਰਾ ਗਿਆ। ਬਾਰਾਂ ਤੇਰਾਂ ਸਾਲ ਵਲੈਤ ਵਿੱਚ ਰਹਿਣ ਕਰਕੇ ਉਹਨੂੰ ਮਾਦਰੀ ਜਬਾਨ ਵੀ ਭੁੱਲ ਗਈ ਹੋਈ ਸੀ। ਪਾਦਰੀ ਅਤੇ ਉਹਦੇ ਘਰ ਵਾਲੀ ਦੋਵੇਂ ਆਏ
94