ਪੰਨਾ:ਪੱਕੀ ਵੰਡ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਿਹਨਾਂ ਨੂੰ ਤੂੰ ਵਾਅਦਾ ਦਿੱਤਾ ਹੋਇਆ ਸੀ। ਉਹਨਾਂ ਵਿਚਾਰਿਆਂ ਤਾਂ ਇਹਦੇ ਪਿੱਛੇ ਅਜੇ ਕੋਈ ਸਾਕ ਨਹੀਂ ਲਿਆ।"

ਦਿੱਤੂ ਨੇ ਕਿਹਾ, "ਕਰਤਾਰੋ, ਰੌਲਾ ਨਾ ਪਾ। ਮੇਰਾ ਵਾਅਦਾ ਇਹਨੂੰ ਪਾਲਣ ਪੋਸਣ ਤੇ ਚੰਗਾ ਬਣਾਉਣ ਦਾ ਸੀ। ਸਵੇਰੇ ਜਾਵਾਂਗਾ ਤੇ ਪਰਸੋਂ ਸ਼ਾਦੀ ਤੇ ਉਹਨਾਂ ਨੂੰ ਵੀ ਬੁਲਾ ਲਿਆਵਾਂਗਾ। ਮੈਂ ਤਾਂ ਐਨਾ ਖੁਸ਼ ਆਂ ਕਿ ਪਿਆਰੀ ਨੇ ਆਪਣੀ ਜ਼ਿੰਦਗੀ ਬਣਾ ਲਈ ਏ।"

ਜੈਨੀ ਕੁਝ ਨਾ ਸਮਝਦੀ ਹੋਈ ਵੀ ਦੋਹਾਂ ਦੇ ਮੂੰਹਾਂ ਦੇ ਹਾਵ-ਭਾਵ ਪੜ੍ਹ ਰਹੀ ਸੀ। ਅਤੇ ਉਹ ਕਰਤਾਰੋ ਦੇ ਮੱਥੇ ਦੀਆਂ ਤਿਉੜੀਆਂ ਤੇ ਤਿੱਖੀ ਸੁਰ ਵਿੱਚ ਬੋਲਣ ਤੋਂ ਇਹ ਸਮਝ ਰਹੀ ਸੀ ਕਿ ਗੱਲ ਕੋਈ ਖਾਸ ਏ। ਉਸ ਦਿੱਤੂ ਵੱਲ ਇਸ਼ਾਰਾ ਕਰਕੇ ਕਿਹਾ, "ਵੱਟ?"

ਦਿੱਤੂ ਨੇ ਕਿਹਾ, "ਸ਼ਾਦੀ ਵਿਆਹ ਬਾਰੇ।"

ਜੈਨੀ ਨੇ ਕਿਹਾ, "ਆਈ ਹੈਵ ਟੂ ਮੈਰੀ ਵਿਦ ਮਾਈ ਔਨ ਵਿਲ।"

ਕਰਤਾਰੀ ਉਹਦੇ ਮੂੰਹ ਵੱਲ ਖਿੱਝੀ ਖਿੱਝੀ ਦੇਖਦੀ ਰਹੀ ਜਿਸ ਤੇ ਜੈਨੀ ਨੇ ਸਮਝਿਆ ਇਹਦੇ ਪੱਲੇ ਕੁੱਝ ਨਹੀਂ ਪਿਆ ਅਤੇ ਉਸ ਪੁਰਾਣੀ ਯਾਦ ਖੁਲ ਕੇ ਕੁਝ ਮਾਤ ਭਾਸ਼ਾ ਦੇ ਬੋਲ ਲੱਭੇ ਤੇ ਕਿਹਾ, "ਮਾਈ ਸਿਸਟਰ ਹਮਾੜਾ ਸਮਾਜ ਆਂਖੇ ਬੰਡ ਕਰ ਜੀਨਾ ਨਹੀ ਮਾਂਗਤਾ। ਗਰਲ ਆਪਣੇ ਪਸੰਦ ਕਾ ਲੜਕਾ ਮਾਂਗਤਾ।"

ਐਨੀ ਗੱਲ ਕਹਿਣੀ ਸੀ ਕਿ ਕਰਤਾਰੀ ਨੇ ਬੈਠੀ ਜੈਨੀ ਦੇ ਛੱਤਿਆਂ ਨੂੰ ਜਾ ਹੱਥ ਪਾਇਆ। "ਕੁੱਤੀ, ਮੈਨੂੰ, 'ਗਰੇਜੀਆਂ ਸਿਖਾਂਦੀ ਏ।"

ਜੈਨੀ ਨੇ ਸਿਰ ਛੱਡਿਆ ਅਤੇ ਬਿਜਲੀ ਦੀ ਤੇਜ਼ੀ ਨਾਲ ਖੜੀ ਹੋ ਗਈ। "ਡੌਂਟ ਟੱਜ ਮੀ।" ਅਤੇ ਨਾਲ ਹੀ ਖਿੱਚ ਕੇ ਕਰਤਾਰੀ ਦੇ ਮੂੰਹ ਤੇ ਚਪੇੜ ਮਾਰੀ।

ਕਰਤਾਰੋ ਭੰਬਤਰ ਗਈ। ਅਤੇ ਅਜੇ ਸੰਭਲੀ ਹੀ ਸੀ ਕਿ ਜੈਨੀ ਨੇ ਉਛਲ ਕੇ ਕਰਤਾਰੀ ਦੀ ਛਾਤੀ ਵਿੱਚ ਲੱਤ ਮਾਰੀ। ਅਤੇ ਕਰਤਾਰੋ ਚੱਕਰ ਖਾ ਕੇ ਡਿੱਗ ਪਈ।

"ਨਾਨ ਸੇਂਨਸ, ਈਡੀਅਟ, ਡਰਟੀ ਬਿਚ।" ਅਤੇ ਦੂਜੀ ਵਾਰ ਲੱਤ ਮਾਰਨ

96