ਪੰਨਾ:ਪੱਕੀ ਵੰਡ.pdf/97

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹੀ ਲੱਗੀ ਸੀ ਕਿ ਦਿੱਤੁ ਭੱਜਕੇ ਅੱਗੇ ਆ ਗਿਆ।

ਕਰਤਾਰੀ ਨੇ ਦੁਹਾਈ ਪਾ ਦਿੱਤੀ। "ਬਚਾਈਂ ਵੇ ਹਾੜਾ, ਇਸ ਮੇਮਣੀ ਤੋਂ।"

ਦਿੱਤੂ ਨੇ ਕਿਹਾ, "ਬੱਸ ਬੱਸ ਬਹੁਤ ਹੋ ਗਈ ਸੂ।" ਅਤੇ ਉਸ ਕਰਤਾਰੀ ਨੂੰ ਕਿਹਾ, "ਹੋਣੀ ਈ ਤੇਰੇ ਨਾਲ ਇਹੋ ਹੀ ਚਾਹੀਦੀ ਸੀ। ਮੈਂ ਹੁਣ ਤੈਨੂੰ ਕੁਝ ਨਹੀਂ ਕਹਿੰਦਾ ਕਿਉਂਕਿ ਘਰ ਪ੍ਰਾਹੁਣੇ ਆਏ ਹੋਏ ਹਨ।"

ਦਿੱਤੂ ਤੇ ਜੈਨੀ ਦੀ ਨਿੱਖਰੀ ਸ਼ਖਸ਼ੀਅਤ ਦਾ ਪੂਰਾ ਪ੍ਰਭਾਵ ਸੀ ਅਤੇ ਉਹ ਖੁਸ਼ ਸੀ ਕਿ ਇਹ ਸਾਰੀ ਉਮਰ ਦੀ ਗੁਲਾਮੀ ਤੋਂ ਛੁੱਟ ਗਈ ਏ।

ਕਰਤਾਰੋ ਨੇ ਰਾਤ ਰੋਟੀ ਨਾ ਖਾਧੀ ਕਿਉਂਕਿ ਬਰੀਕ ਅਤੇ ਤਿੱਖੀ ਅੱਡੀ ਦੀ ਸੱਟ ਉਹਦੀ ਛਾਤੀ ਵਿਚ ਰੜਕ ਰਹੀ ਸੀ।

ਸਵੇਰੇ ਪਾਦਰੀ ਅਤੇ ਜੈਨੀ ਦਾ ਮੰਗੇਤਰ ਆਏ ਤਾਂ ਕਰਤਾਰੀ ਨੇ ਝੱਟ ਅੱਗੇ ਹੋ ਕੇ ਕਿਹਾ, "ਸਾਹਿਬ ਜੀ, ਅਸੀਂ ਬੜੇ ਖੁਸ਼ ਹਾਂ ਜੈਨੀ ਦੀ ਸ਼ਾਦੀ ਤੇ।"

ਪਰ ਕਰਤਾਰੀ ਵਿਆਹ ਦੇ ਜਸ਼ਨ ਵਿੱਚ ਨਾ ਗਈ। ਦਿੱਤੂ ਹੀ ਗਿਆ।

ਕਰਤਾਰੀ ਮਗਰੋਂ ਕਹਿੰਦੀ ਫਿਰੇ, "ਪਿਆਰੋ ਤਾਂ ਕਹਿੰਦੀ ਸੀ ਮੈਨੂੰ ਛੱਜੂ ਲੜ ਲਾ ਦਿਓ, ਪਰ ਮੈਂ ਹੀ ਨਾ ਮੰਨੀ। ਛੱਜੂ ਤਾਂ ਹੁਣ ਸ਼ਹਿਰ ਬੂਟਾਂ ਦਾ ਕੰਮ ਕਰਦਾ ਏ ਅਤੇ ਇਹੋ ਜਿਹੀਆਂ ਉੱਥੇ ਰੋਜ਼ ਆਉਂਦੀਆਂ ਨੇ।"