ਪੰਨਾ:ਪੱਥਰ ਬੋਲ ਪਏ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸਲੀਅਤ ਹੈ। ਓਹ ਕਵੀ ਕੀ ਕਵੀ ਹੋਇਆ ਜੋ ਨਿਰੇ ਮੌਤ ਦੇ ਸੋਹਿਲੇ ਗਾਂਉਦਾ ਹੈ, ਜੋ ਦਿਲ ਭਰ ਕੇ ਜ਼ਿੰਦਗੀ ਦੇ ਭਰਪੂਰ ਧੜਕ ਦੇ ਸਾਗਰ ਨਾਲੋਂ ਅਲਗ ਹੈ, ਜੋ ਰਾਤ ਦੀਆਂ ਕਾਲੀਆਂ, ਲੰਮੀਆਂ ਜ਼ੁਲਫ਼ਾਂ ਤੇ ਮਸਤ ਹੋ ਕੇ ਸਰਮਾਏ ਦੀ ਬੀਨ ਅੱਗੇ ਸਿਰ ਮਾਰਦਾ ਤੇ ਜ਼ਹਿਰੀਲੇ ਸੱਪਾਂ ਨੂੰ ਮਸਤੀ ਵੰਡਦਾ ਹੈ, ਜੋ ਚੜਦੇ ਸੂਰਜ ਦੀ ਲਾਲੀ ਨੂੰ ਨਹੀਂ ਵੇਖਦਾ ਤੇ ਆਉਣ ਵਾਲੀ ਬਸੰਤ ਰੁੱਤ ਦੀ ਅਪਾਰ ਤੇ ਸਰਵ ਵਿਆਪੀ ਸੁੰਦਰਤਾ ਦੇ ਗੀਤ ਨਹੀ ਗਾਉਂਦਾ।

ਅੱਜ ਤੋਪਾਂ ਤਲਵਾਰਾਂ ਵਾਲੇ ਐਟਮ ਪੱਤੀ ਮਨੁਖ ਦਾ ਖ਼ੂਨ ਆਪਣੇ ਮਥਿਆਂ ਉਤੇ ਪਵਿਤਰ ਤਿਲਕ ਸਮਝ ਕੇ ਮਲਦੇ ਹਨ ਪਰ ਕਵੀ ਜ਼ਿੰਦਗੀ ਦੇ ਸੂਹੇ ਲਹੂ ਨੂੰ ਗੁਲਾਬ ਦੇ ਫੁੱਲਾਂ ਵਾਂਗ ਚੋਹੀਂਪਾਸੀਂ ਖਿੜੇ ਦੇਖਣ ਦਾ ਚਾਹਵਾਨ ਹੈ।

ਦੇ ਮਿਟਾ ਮੱਥਿਓ ਇਹ ਧੱਬੇ ਖ਼ੂਨ ਦੇ,
ਥਾਂ ਇਨ੍ਹਾਂ ਦੀ ਸੂਹੇ ਚਿੰਣੰ ਮੁਸਕਾਣ ਦੋਸਤ।

ਅਮਨ, ਸ਼ਾਂਤੀ, ਪਿਆਰ, ਭਰਪਣ, ਮੇਲ ਮਿਲਾਪ ਤੇ ਪਰਸ ਪਰ ਮੈਤਰੀ ਦਾ ਸੰਸਾਰ ਅਰਮਾਨੀ ਦਾ ਸੁਫ਼ਨਾ ਹੈ। ਅਜਿਹੇ ਨਿਰੰਤਰ ਮੈਲਿਆਂ ਵਰਗੇ ਸੰਸਾਰ ਵਿਚ ਓਹ ਆਪਣੀ ਪ੍ਰੀਤ ਨੂੰ ਵਿਗਸਦੇ ਤੇ ਪਰਵਾਨ ਚੜ੍ਹਦੇ ਦੇਖਣਾ ਲੋਚਦਾ ਹੈ।

ਹੁਣੇ ਸਮੇਂ ਨੇ ਕਰਵਟ ਬੱਦਲੀ
ਸ਼ਾਮਾਂ ਰੋਇਆਂ ਦਿਨ ਮੁਸਕਾਏ
ਸੰਧਿਆ ਮਹਿੰਦੀ ਘੋਲ ਘੋਲ ਪਈ
ਅੰਬਰ ਦੀਆਂ ਤਲੀਆਂ ਨੂੰ ਲਾਏ।

ਕਵਿਤਾ ਮਨ-ਬੀਤੀ ਨੂੰ ਲੇ-ਬਰ ਸ਼ਬਦਾਂ ਰਾਹੀਂ ਪਰਗਟ ਕਰਨ ਦੀ ਕਲਾ ਹੈ। ਕਵੀ ਸ਼ਬਦਾਂ ਦਾ ਕਾਰੀਗਰ ਹੁੰਦਾ ਹੈ, ਉਹ ਸ਼ਬਦ ਚੁਣਦਾ ਹੈ, ਉਹਨਾ ਨੂੰ ਤਰਤੀਬ ਦਿੰਦਾ ਹੈ। ਸ਼ਬਦ ਘੜਦਾ

੧੧