ਪੰਨਾ:ਪੱਥਰ ਬੋਲ ਪਏ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀ ਹੈ, ਉਹਨਾਂ ਨੂੰ ਰਿਦਮ ਦੀ ਭਰਤੀ ਨਾਲ ਅਤੇ ਅਲੰਕਾਰਾਂ ਦੀ ਵਰਤੋਂ ਨਾਲ ਪਰਗਟਾਓ ਦੇ ਸਮਰੱਥ ਦਣਾਉਂਦਾ ਹੈ। ਅਜ ਕਲ ਦੇ ਕਵੀ ਨੇ ਸੂਫੀ ਕਵੀਆਂ ਵਾਂਗ ਆਪਣੀ ਗਲ ਕਹਿਣ ਲਈ ਕੁਝ ਨਵੇਂ ਚਿੰਨਾ ਦੀ ਵਰਤੋਂ ਨੂੰ ਰਿਵਾਜ ਦਿਤਾ ਹੈ।

ਪੂਰਬ, ਲਾਲੀ, ਊਸ਼ਾ, ਸੰਧਿਆ ਰਾਤ ਆਦਿ ਸ਼ਬਦਾਂ ਦੀ ਚਿਨ੍ਹਾਂ ਭਾਵਾਂ ਦੇ ਪਰਗਟਾਓ ਲਈ ਪੱਕੇ ਅਰਥਾਂ ਦੇ ਸਾਰਨੀ ਸ਼ਬਦ ਬਣ ਗਏ ਹਨ, ਜਿਨ੍ਹਾਂ ਦੀ "ਅਰਮਾਨੀ" ਨੇ ਥਾਂ ਪਰ ਥਾਂ ਵਰਤੋਂ ਕੀਤੀ ਹੈ। ਨਵੇਂ ਤ੍ਰੀਕੇ ਦੇ ਇਨ੍ਹਾਂ ਅਰਥ-ਅਲੰਕਾਰਾਂ ਦੀ ਵਰਤੋਂ ਕੋਈ ਅਜਿਹੀ ਕੁਰੀਤੀ ਨਹੀਂ ਜਿਸ ਤੋਂ ਖਾਹ ਮੁਖਾਹ ਘਬਰਾਇਆ ਜਾਵੇ। ਮੈਂ ਕਈ ਸਿਆਣੇ ਅਲੋਚਕਾਂ ਕੋਲੋਂ ਅਜਿਹੀ ਰੀਤ-ਬੰਧਿਤਾ ਨੂੰ ਕੇਵਲ ਰੀਤ-ਬੰਦ ਹੋਣ ਦੇ ਦੋਸ਼ ਕਰਕੇ ਨਿਖੇਦੀ ਕਰਦੇ ਦੇਖਿਆ ਹੈ ਪਰ ਸਾਨੂੰ ਇਹ ਚੰਗੀ ਤਰਾਂ ਜਾਣ ਲੈਣਾ ਚਾਹੀਦਾ ਹੈ ਕਿ ਕਾਵਿਨ-ਪਰਗਟਾਓ ਲਈ ਰੀਤ-ਬੰਧਿਤਾ ਨੂੰ ਪੂਰਨ ਤੌਰ ਤੇ ਤਿਆਗਣਾ ਅਸੰਭਵ ਹੈ। ਅਤੇ ਇਹ ਗਲ ਕੇ ਨਵੇਂ ਵੀਚਾਰਾਂ ਦੇ ਪਰਗਟਾਓ ਲਈ ਨਵੇਂ ਚਿਨ੍ਹਾਂ ਦੀ ਉਸਾਰੀ ਤੇ ਵਰਤੋਂ ਕੀਤੀ ਜਾ ਰਹੀ ਹੈ, ਕਵਿਤਾ ਦੇ ਪਰਗਟਾਓ ਦੀ ਮਤੀਸ਼ੀਲਤਾ ਨੂੰ ਹੀ ਪਰਗਟ ਕਰਨ ਵਾਲੀ ਹੈ।

ਅਰਮਾਨੀ ਇਕ ਉਠਦਾ ਕਵੀ ਹੈ, ਉਸ ਦੀ ਕਵਿਤਾ ਵਿੱਚ ਸਮਕਾਲੀ ਸਰੇਸ਼ਟ ਕਵੀਆਂ ਦਾ ਅਸਰ ਥਾਂ ਪਰ ਥਾਂ ਪਰਤੱਖ ਹੈ ਕਾਵਿਕ ਪਰਗਟਾਉ ਦੇ ਜੋ ਤਜਰਬੇ ਸਫਲਤਾ ਨਾਲ ਮੋਹਨ ਸਿੰਘ ਜਾਂ ਅਮ੍ਰਿਤਾ ਪ੍ਰੀਤਮ ਆਦਿ ਨੇ ਇਨ੍ਹਾਂ ਸਮਿਆਂ ਵਿਚ ਕੀਤੇ ਹਨ ਉਹਨਾਂ ਤੋਂ ਕਿਸੇ ਵੀ ਨਵੀਂ ਪਨੀਰੀ ਦੇ ਕਵੀ ਨੂੰ ਨਿਰਲੇਪ ਰਹਿਣਾ ਦੋਸ਼ ਦੇ ਤੁਲ ਹੋਵੇਗਾ। ਸ਼ਬਦਾਂ ਰਾਂਹੀ ਤਸਵੀਰ ਕਸ਼ੀ ਸੂਖਮ ਭਾਵਾਂ ਨੂੰ ਸਥੂਲ ਰੂਪ ਦੇਣਾ, ਸਥੂਲ ਨੂੰ ਸੂਖਮ ਰਾਹੀਂ ਚਿਤਰਨਾ, ਭਾਵਾਂ ਤੇ

੧੨