ਪੰਨਾ:ਪੱਥਰ ਬੋਲ ਪਏ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਨਜ਼ਰ ਵਿਚ

ਹਰਬੰਸ ਅਰਮਾਨੀ ਜਵਾਨ ਤੇ ਜਵਾਨ ਜਜ਼ਬਾਤਾਂ ਦੀ ਸਿਖਰ ਹੈ। ਜਦੋਂ ਸੁਪਨੇ, ਸਧਰਾਂ ਪੂਰੇ ਨਹੀਂ ਹੋਂਦੇ ਤਾਂ ਵਲਵਲਿਆਂ ਭਰਪੂਰ ਦਿਲ, ਥੋਥੇ ਸਮਾਜ ਦੀਆਂ ਗਲਤ ਕੀਮਤਾਂ ਨਾਲ ਟੱਕਰ ਲੈਂਦਾ ਹੈ। ਇਸ ਟੱਕਰ ਚੋਂ, ਸੁਪਨੇ ਪੂਰਨਤਾ ਦੀ ਤਾਘ ਚੋਂ ਦਿਲ ਦੀ ਸੱਖਣੀ ਘਾਪ ਚੋਂ ਕਵਿਤਾ ਜਨਮ ਲੈਂਦੀ ਹੈ। ਤੇ ਇੰਜ ਹੀ ਹਰਬੰਸ ਨੇ ਜੀਵਨ ਵੀਣਾ ਨਾਲ ਰੰਗੀਨ ਉਂਗਲੀਆਂ ਛੋਹੀਆਂ ਕਈ ਗੀਤ ਲਰਜ਼ ਉਠੇ ਤੇ ਫਿਰ ਸਮਾਜ ਦੇ ਪੈਰਾਂ ਹੇਠ ਪ੍ਰੀਤ ਦੀ ਵੀਣਾ ਦੇ ਤਾਰ ਟੁੱਟ ਕੇ, ਉਲਝ ਕੇ ਰਹਿ ਗਏ। ਇਹ ਗੀਤ ਵੈਣ ਬਣ ਗਏ, ਇਨ੍ਹਾਂ ਗੀਤਾਂ ਵਿਚੋਂ ਅਹਾਂ, ਹਉਕਿਆਂ ਤੈ ਹੰਝੂਆਂ ਦੀਆਂ ਸੋਆਂ ਆਉਣ ਲਗੀਆਂ, ਇੰਨਕਲਾਬਾਂ ਦੀਆਂ ਗਲਾਂ ਹੋਣ ਲੱਗੀਆਂ ਤੇ ਹਰਬੰਸ ਕੂਕ ਉਠਿਆ:-

ਦੇ ਮਿਟਾ ਮਥਿਓਂ ਇਹ ਧੱਬੇ ਖ਼ੂਨ ਦੇ,
ਥਾਂ ਇਨ੍ਹਾਂ ਦੀ ਸੂਹੇ ਚਿਨ੍ਹ ਮੁਸਕਾਣ ਦੋਸਤ

ਹਰਬੰਸ ਨਿਰਾ ਇਨਕਲਾਬੀ ਸੁਪਨੇ ਲੈਣਾ ਹੀ ਨਹੀਂ ਜਾਣਦਾ, ਉਸ ਦੀ ਜ਼ਿੰਦਗੀ ਵਿੱਚ ਪਿਆਰ-ਲੁਟਾਂਦੀਆਂ- ਚਾਨਣਾਂ ਵੰਡਦੀਆਂ-ਮੁਟਿਆਰ ਰਾਤਾਂ ਵੀ ਆਈਆਂ ਜਿਨ੍ਹਾਂ ਦਾ ਜ਼ਿਕਰ ਉਹ ਕਿਤਨੀ ਖ਼ੂਬਸੂਰਤੀ ਨਾਲ ਕਰਦਾ ਹੈ:-

ਦੂਰ ਗਗਨ ਤੇ ਚਮਕੇ ਚੰਦਾ
ਮਹਿਕਾਂ ਭਰੀ ਹਵਾ ਪਈ ਰੁਮਕੇ
ਅੱਜ ਰਾਤ ਮੁਟਿਆਰ ਹੋ।
ਦੁੱਧੋਂ ਚਿੱਟੀਆ ਰਿਸ਼ਮਾਂ ਲੱਥੀਆਂ
ਹਿੱਕ ਧਰਤੀ ਦੀ ਨੂਰ ਨੂਰ ਹੈ

੧੪