ਪੰਨਾ:ਪੱਥਰ ਬੋਲ ਪਏ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰੀ ਹਰੀ ਹਰਿਆਵਲ ਹੱਸੀ, ਸਰਘੀ ਨਿੱਘ ਲਿਆਈ
ਸੁਬਕ, ਮਲੂਕ, ਸੁਹਲ ਪੱਤੀਆਂ ਤੇ, ਸ਼ਬਨਮ ਏ ਥੱਰਾਈ
ਐਸੀ ਚਲੀ ਹਵਾ ਪੁਰੇ ਦੀ ਟਾਹਣ ਟਾਹਣ ਨਸ਼ਿਆਈ-
ਰੁੱਤ ਬਹਾਰ ਦੀ ਆਈ।

ਨਿੱਜੀ ਪੀੜਾਂ, ਕਸਕਾ, ਸਿੱਕਾ, ਸੁਪਨੇ ਸੱਧਰਾਂ ਤੋਂ ਬਿਨ੍ਹਾਂ ਹਰਬੰਸ ਨੇ ਸਮੁੱਚੇ ਸਮਾਜ ਬਾਰੇ ਵੀ ਕਾਫੀ ਕੁਝ ਲਿਖਿਆ ਹੈ। ਦੁਨੀਆਂ ਦਾ ਗ਼ਮ ਉਸ ਦਾ ਆਪਣਾ ਗ਼ਮ ਬਣਦਾ ਜਾ ਰਿਹਾ ਹੈ।

ਹੰਗਰੀ, ਮਿਸਰ ਦੇ ਹੰਝੂ ਹੀਰੋਸ਼ਿਮਾ ਦੇ ਰੋਣੇ,
ਸ਼ੈਤਾਨ ਬਣ ਕੇ ਨੱਚੇ ਰੱਬਾ ਮਨੁਖ ਤੇਰੇ।

ਤੇ ਹੁਣ ਇੰਜ ਜਾਪਦਾ ਹੈ। ਹਰਬੰਸ ਹਨੇਰੀਆਂ ਰਾਤਾਂ ਨੂੰ ਚੀਰ ਆਇਆ ਹੈ। ਪਹੁ-ਫੁਟਾਲੇ ਉਸ ਦੀਆਂ ਉਡੀਕਦੀਆਂ ਅੱਖਾਂ ਵਿਚ ਲਿਸ਼ਕ ਪਏ ਹਨ ਉਹ ਰੰਗੀਨ ਭਵਿਸ਼ ਦੇ ਸੁਪਨੇ ਲੈ ਰਿਹਾ ਹੈ।

ਥੱਮ ਲੈ ਵਿਲਕਦੇ ਉਠ ਹੰਝੂ ਛੋੜ ਦੇ ਉਦਾਸੀ,
ਫੁਟਣੇ ਨੇ ਸਾਥੀਆ ਹੁਣ ਭਾਅ ਮਾਰਦੇ ਸਵੇਰੇ। ਤੇ
ਨ੍ਹੇਰਿਆਂ ਦੇ ਪੈਰ ਚਿਨ੍ਹ ਹੁਣ ਧੁੰਦਲੇ ਨੇ ਹੋ ਰਹੇ,
ਉਹ ਕਿਰਨ ਸੋਹਣੇ ਭਵਿਸ਼ ਦੀ ਜਗਮਗਾਂਦੀ ਹੈ ਪਈ।

ਇਸ ਤਰਾ ਹਰਬੰਸ ਨਿਜੀ ਪ੍ਰੀਤ ਦੀ ਤੰਗ ਸੀਮਾਂ ਨੂੰ ਪਾਰ ਕਰਕੇ ਸਰਬ ਸਾਡੇ ਪਿਆਰ ਦੇ ਗੀਤ ਗਾਣ ਲਗ ਪਿਆ ਹੈ, ਇਹ ਉਸ ਦੀ ਕਲਾ ਦੇ ਭਵਿਸ਼ ਦੇ ਚੰਗੇ ਚਿੰਨ੍ਹ ਹਨ।

ਹਰਬੰਸ ਦਾ ਕਹਿਣ ਢੰਗ ਆਪਣਾ ਹੈ, ਸ਼ੈਲੀ ਆਪਣੀ ਹੈ। ਉਹ ਆਪਣੀ ਇਸ ਪਹਿਲੀ ਪੁਸਤਕ ਨਾਲ ਸਾਹਿਤ ਪਿੜ ਵਿਚ ਆ ਰਿਹਾ ਹੈ-ਮੈਨੂੰ ਆਸ ਹੈ ਸਾਡੇ ਸਾਹਿਤਕਾਰ ਤੇ ਆਲੋਚਕ ਉਸ ਨੂੰ ਯੋਗ ਆਦਰ ਦੇਣਗੇ। ਸੁਰਜੀਤ ਰਾਮਪੁਰੀ

ਰਾਮਪੁਰਾ (ਦੋਰਾਹਾ)

ਐਮ. ਏ.