ਪੰਨਾ:ਪੱਥਰ ਬੋਲ ਪਏ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੁੱਤ ਬਹਾਰ ਦੀ ਆਈ

ਪੋਣਾਂ ਵਿਚ ਵਾਸ਼ਨਾ ਘੁਲੀ
ਬਾਗ਼ਾਂ ਵਿਚ ਖੁਸ਼ਬੋ।
ਅੰਗ ਅੰਗ ਧਰਤੀ ਦਾ ਨਸ਼ਿਆਇਆ
ਰੁੱਤ ਮਿਲਣੇ ਦੀ ਹੋ।
ਕਲੀ ਕਲੀ ਪੱਤੇ ਪੱਤੇ ਤੇ
ਰੰਗਤ ਦੂਣ ਸਵਾਈ-
ਰੁੱਤ ਬਹਾਰ ਦੀ ਆਈ।

ਥਮ ਗਏ ਖਾਰੇ ਹੰਝੂ ਵਗਣੇ।
ਜਾਂਦੀ ਰਹੀ ਉਦਾਸੀ।
ਅਜ ਸੁੱਤੇ ਪਏ ਬੇਲੇ ਜਾਗੇ
ਛਾਈ ਖੁਸ਼ੀ ਚੁਪਾਸੀ।

੧੯