ਸਮੱਗਰੀ 'ਤੇ ਜਾਓ

ਪੰਨਾ:ਪੱਥਰ ਬੋਲ ਪਏ.pdf/20

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬੈਠ ਸਮੇਂ ਦੀਆਂ ਪਲਕਾਂ ਉੱਤੇ
ਪਿਆਰ ਲਈ ਅੰਗੜਾਈ-
ਰੁੱਤ ਬਹਾਰ ਦੀ ਆਈ।

ਹਰੀ ਹਰੀ ਹਰਿਆਵਲ ਹੱਸੀ
ਸਰਘੀ ਨਿੱਘ ਲਿਆਈ।
ਸੁਹਲ, ਮਲੂਕ, ਸੁਬਕ ਪੱਤੀਆਂ ਤੇ
ਸ਼ਬਨਮ ਏ ਥੱਰਾਈ।
ਐਸੀ ਚਲੀ ਹਵਾ ਪੁਰੇ ਦੀ
ਟਾਹਣ ਟਾਹਣ ਨਸ਼ਿਆਈ–
ਰੁੱਤ ਬਹਾਰ ਦੀ ਆਈ।

੨੦