ਪੰਨਾ:ਪੱਥਰ ਬੋਲ ਪਏ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੁੰਦਲੇ ਜਹੇ ਆਕਾਰ


ਮੁੜ ਮੇਰੇ ਖ਼ਾਬਾਂ ਵਿਚ ਉਭਰੇ
ਧੁੰਦਲੇ ਜਹੇ ਆਕਾਰ।
 
ਕਈ ਹਜ਼ਾਰ ਸਮੇਂ ਦੇ ਪੋਟੇ
ਟੋਹ ਜਿਨ੍ਹਾਂ ਨੂੰ ਥੱਕੇ।
ਅਕਲ ਜਿਨ੍ਹਾਂ ਨੂੰ ਸਮਝ ਨਾ ਸਕੀ
ਨੈਣ ਪਛਾਣਨੋ ਅੱਕੇ।
ਅਜ ਉਨ੍ਹਾਂ ਨੇ ਰਾਹ ਮੇਰੇ ਦੀ
ਬਦਲੀ ਆਣ ਨੁਹਾਰ–
ਧੁੰੰਦਲੇ ਜਹੇ ਆਕਾਰ।

ਇੰਝ ਦਿਸਦੇ ਜਿਵੇਂ ਨਵ-ਹੋਣੀ ਦੇ
ਸੂਹੇ ਪਿਆਰੇ ਚਿੰਨ੍ਹ।

੨੧