ਪੰਨਾ:ਪੱਥਰ ਬੋਲ ਪਏ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀਲੇ ਅੰਬਰ


ਨੀਲੇ ਅੰਬਰ ਮੋਤੀ ਚਮਕੇ
ਰਾਤ ਸੁਹਾਗਣ ਹੋਈ ਵੇ।
ਸਖਣਾ ਸਖਣਾ ਆਂਗਨ ਮੇਰਾ
ਵਿਚ ਹਿੱਜਰ ਮੈਂ ਰੋਈ ਵੇ।

ਨੀਲੇ ਅੰਬਰ ਮੋਤੀ ਚਮਕੇ
ਸਖੀਆਂ ਪੀਂਘ ਚੜ੍ਹਾਈ ਵੇ।
ਇਸ਼ਕ ਮੇਰੇ ਦੀ ਸੀਮਾਂ ਟੁੱਟੀ
ਤੂੰ ਬਣਿਆ ਹਰਜਾਈ ਵੇ।

ਨੀਲੇ ਅੰਬਰ ਕਿਣ ਮਿਣ ਹੋਈ
ਰੱਜੀ ਧਰਤ ਤਿਹਾਈ ਵੇ।

੨੩