ਸਮੱਗਰੀ 'ਤੇ ਜਾਓ

ਪੰਨਾ:ਪੱਥਰ ਬੋਲ ਪਏ.pdf/24

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮੇਰੇ ਅੰਦਰ ਦੀ ਭੁੱਖ ਵਧੀ
ਪਲ ਪਲ ਯਾਦ ਸਵਾਈ ਵੇ।

ਨੀਲੇ ਅੰਬਰ ਚੰਨ ਦੀ ਟਿੱਕੀ
ਧਰਤੀ ਲਈ ਅੰਗੜਾਈ ਵੇ।
ਮੇਰੀ ਦੁਨੀਆਂ ਸੁਞੀ ਸੁਞੀ
ਗ਼ਮ ਦੀ ਬਦਲੀ ਛਾਈ ਵੇ।

ਨੀਲੇ ਅੰਬਰ ਪਹੁ-ਫੁਟਾਲੇ
ਮਾਂਗ ਸੰਧੂਰ ਰਚਾਈ ਵੇ।
ਮੇਰੀ ਦੁਨੀਆਂ ਘੋਰ ਹਨੇਰੀ
ਅੱਗ ਹਿੱਜਰ ਨੇ ਲਾਈ ਵੇ।

੨੪