ਪੰਨਾ:ਪੱਥਰ ਬੋਲ ਪਏ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਜ ਡੁਸਕਣ ਤਾਰੇ ਵੇ

ਰੱਤ ਦੇ ਹੰਝੂ ਰੋਈ ਧਰਤੀ
ਰੋਏ ਸਾਰੇ ਵੇ–
ਅਜ ਡੁਸਕਣ ਤਾਰੇ ਵੇ।

ਮਾਨਵਤਾ ਅਜ ਲਹੂ ਦੀ ਪਿਆਸੀ।
ਅੰਬਰ ਸਹਿਮੇ ਧਰਤ ਉਦਾਸੀ।
ਪਲ ਪਲ ਰੋਈਆਂ ਛਿੰਨ ਛਿੰਨ ਰੋਈਆਂ,
ਕੂੰਟਾਂ ਚਾਰੇ ਵੇ–
ਅਜ ਡੁਸਕਣ ਤਾਰੇ ਵੇ।

ਬਾਝ ਥੱਲਾਂ ਦੇ ਸੱਸੀਆਂ ਸੜੀਆਂ।
ਬਾਝ ਝਨਾ ਦੇ ਸੋਹਣੀਆਂ ਹੜੀਆਂ।
ਤਕ ਤਕ ਹਾਲ ਇਹ ਸਚੇ ਮੋਹ ਦਾ,

੨੫