ਪੰਨਾ:ਪੱਥਰ ਬੋਲ ਪਏ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੋਏ ਲਾਰੇ ਵੇ–
ਅਜ ਡੁਸਕਣ ਤਾਰੇ ਵੇ।

ਅਜ ਸਮੇਂ ਦੀਆਂ ਹੀਰਾਂ ਰੁਲੀਆਂ।
ਰਾਂਝੇ ਰੋਏ ਸੱਧਰਾਂ ਡੁਲ੍ਹੀਆਂ।
ਹਰ ਥਾਂ ਕੇਰੇ ਅਜ ਸ਼ਬਨਮ ਨੇ,
ਅਥਰੂ ਖਾਰੇ ਵੇ–
ਅਜ ਡੁਸਕਣ ਤਾਰੇ ਵੇ।

ਆ ਵਾਰਸ ਕੋਈ ਕਰ ਉਪਰਾਲਾ।
ਆ ਬੁੱਲ੍ਹਿਆ ਕੋਈ ਦਈਂ ਉਛਾਲਾ।
ਫਿਰ ਨਾ ਰੋਵਣ ਕੱਚੀਆਂ ਕਲੀਆਂ,
ਰੌਣ ਨਾ ਪਿਆਰੇ ਵੇ–
ਅਜ ਡੁਸਕਣ ਤਾਰੇ ਵੇ।

ਰੱਤ ਦੇ ਹੰਝੂ ਰੋਈ ਧਰਤੀ
ਰੋਏ ਸਾਰੇ ਵੇ–
ਅਜ ਡੁਸਕਣ ਤਾਰੇ ਵੇ।

੨੬