ਪੰਨਾ:ਪੱਥਰ ਬੋਲ ਪਏ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਜ ਰਾਤ ਮੁਟਿਆਰ ਹੋ!

ਦੂਰ ਗਗਨ ਤੇ ਚਮਕੇ ਚੰਦਾ
ਮਹਿਕਾਂ ਭਰੀ ਹਵਾ ਪਈ ਰੁਮਕੇ
ਅਜ ਰਾਤ ਮੁਟਿਆਰ ਹੋ!

ਦੁੱਧੋਂ ਚਿਟੀਆਂ ਰਿਸ਼ਮਾਂ ਲਥੀਆਂ
ਹਿੱਕ ਧਰਤੀ ਦੀ ਨੂਰ ਨੂਰ ਹੈ
ਰੂਪ ਹੈ ਅਗਮ ਅਪਾਰ ਹੋ।

ਵਿਚ ਚਾਨਣੀ ਪੰਛੀ ਬੋਲੇ
ਕੰਨਾਂ ਵਿਚ ਜਿਉਂ ਅੰਮ੍ਰਿਤ ਘੋਲੇ
ਪੂਰੇ ਕਰੇ ਇਕਰਾਰ ਹੋ!

੨੭