ਪੰਨਾ:ਪੱਥਰ ਬੋਲ ਪਏ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਕ ਚਾਨਣੀ ਗੋਰੀ ਆਈ
ਨੈਣਾਂ ਵਿਚ ਕਈ ਸੁਪਨੇ ਲਿਆਈ
ਮਾਹੀ ਖੜਾ ਉਸ ਪਾਰ ਹੋ!

ਸ਼ਬਨਮ ਦੇ ਵਿਚ ਰਾਤ ਨਹਾਤੀ
ਝੁਕ ਝੁਕ ਚੰਨ ਪਿਆ ਮਾਰੇ ਝਾਤੀ
ਝੀਤਾਂ ਦੇ ਵਿਚਕਾਰ ਹੋ!

ਰਾਤ ਵੰਡੇ ਨੇ ਬੁਕ ਬੁਕ ਮੋਤੀ
ਸ਼ਬਨਮ ਫੁੱਲਾਂ ਨਾਲ ਪਰੋਤੀ
ਨਵੀਓਂ ਨਵੀਂ ਬਹਾਰ ਹੋ!

ਆਲ੍ਹਣਿਆਂ ਵਿਚ ਪੰਛੀ ਸੁਤੇ
ਪਿਆਰ ਦੇ ਭੁੱਖੇ ਪਿਆਰ ਵਿਗੁਤੇ
ਗਲ ਲੱਗੇ ਜਿਉਂ ਯਾਰ ਹੋ!

ਦੂਰ ਨਦੀ ਦੀ ਹਿੱਕ ਤੇ ਬੇੜੀ
ਗਗਨੋ ਧਰਤੀ ਹੋਈ ਚੁਰੇੜੀ
ਕੁਦਰਤ ਗਾਏ ਮਲ੍ਹਾਰ ਹੋ!

੨੮