ਪੰਨਾ:ਪੱਥਰ ਬੋਲ ਪਏ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੂਕਣ ਦਿਨ ਤੇ ਰੈਣ

ਲੱਖਾਂ ਸੂਰਜ ਚੜ੍ਹੇ 'ਸਮਾਨੀ
ਲੱਖਾਂ ਚੰਨ ਸਿਤਾਰੇ।
ਪਰ ਸਜਣਾ ਤੇਰੇ ਬਾਝ ਹਨੇਰਾ
ਚਹੁੰਕੁਟਾਂ ਵਿਚ ਸਾਰੇ।

ਹੰਢ ਲੱਥੇ ਕਈ ਦਿਨ ਤੇ ਰਾਤਾਂ
ਹੰਢ ਲਥੀਆਂ ਬਰਸਾਤਾਂ
ਪਰ ਨਾ ਲਗਾ ਦਿਲ ਏ ਚੰਦਰਾ
ਸੁਣ ਰੁੱਤਾਂ ਦੀਆਂ ਬਾਤਾਂ।

ਕਈ ਵਾਰ ਇਥੇ ਬੇਲੇ ਗੂੰਜੇ
ਸੈਆਂ ਰਾਸ ਰਚਾਈ।

੩੦