ਪੰਨਾ:ਪੱਥਰ ਬੋਲ ਪਏ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੇਂ ਨਗ਼ਮੇ

ਮੇਰੇ ਦਿਲ ਦੇ ਸਾਜ਼ ਦੇ ਵਿਚੋਂ
ਨਗ਼ਮੇ ਨਵੇਂ ਖਲੇਰ ਓ! ਸਾਥੀ
ਨਗ਼ਮੇ ਨਵੇਂ ਖਲੇਰ।

ਲੰਘ ਗਈਆਂ ਨੇ ਕਾਲੀਆਂ ਰਾਤਾਂ।
ਲਿਸ਼ਕ ਪਈਆਂ ਨਵੀਆਂ ਪ੍ਰਭਾਤਾਂ।
ਡੀਕਾਂ ਲਾ ਕੇ ਪੀ ਗਿਆ ਸੂਰਜ,
ਜਗ ਦਾ ਘੁਪ ਹਨੇਰ ਓ! ਸਾਥੀ
ਨਗ਼ਮੇ ਨਵੇਂ ਖਲੇਰ।

ਨਵੀਆਂ ਤਾਰਾਂ ਗੀਤ ਨਵੇਂ ਨੇ।
ਨਵੀਆਂ ਪ੍ਰੀਤਾਂ ਮੀਤ ਨਵੇਂ ਨੇ।

੩੫