ਪੰਨਾ:ਪੱਥਰ ਬੋਲ ਪਏ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝਾਂਜਰ ਦੀ ਛਣਕਾਰ ਦੇ ਵਿਚੋਂ,
ਛਣਕੀ ਨਵੀਂ ਸਵੇਰ ਓ! ਸਾਥੀ
ਨਗ਼ਮੇ ਨਵੇਂ ਖਲੇਰ!

ਅਜ ਰੁੱਤਾਂ ਵੀ ਰੰਗ ਵਟਾਇਆ!
ਹਰ ਚਿਹਰੇ ਤੇ ਨੂਰ ਸਵਾਇਆ।
ਹੁੰਦੀ ਤਕ ਕੇ ਨਵੀਂ ਉਸਾਰੀ,
ਛਾਈ ਖ਼ੁਸ਼ੀ ਚੁਫੇਰ ਓ! ਸਾਥੀ
ਨਗ਼ਮੇ ਨਵੇਂ ਖਲੇਰ।

ਮੇਰੇ ਦਿਲ ਦੇ,ਸਾਜ਼ ਦੇ ਵਿਚੋਂ
ਨਗ਼ਮੇ ਨਵੇਂ ਖਲੇਰ ਓ! ਸਾਥੀ
ਨਗ਼ਮੇ ਨਵੇਂ ਖਲੇਰ।

੩੬