ਪੰਨਾ:ਪੱਥਰ ਬੋਲ ਪਏ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂ ਵੀਣਾ ਖ਼ਾਮੋਸ਼?

ਅਜੇ ਮੇਰੇ ਖ਼ਾਬਾਂ ਦੀ ਦੁਨੀਆਂ
ਸੁੱਤੀ ਪਈ ਬੇ-ਹੋਸ਼
ਕਿਉਂ ਵੀਣਾ ਖ਼ਾਮੋਸ਼?

ਅਜੇ ਮੇਰੇ ਸਾਹਾਂ ਵਿਚ ਘੁਲੇ
ਦੁੱਖੀਆਂ ਦੇ ਦੁਖ ਸਾਰੇ।
ਅਜੇ ਤੇ ਹਰ ਥਾਂ ਫੁੱਲ ਇਉਂ ਦਿਸਦੇ
ਜਿਉਂ ਭੱਖਦੇ ਅੰਗ਼ਿਆਰੇ
ਅਜੇ ਤੇ ਧਰਤੀ ਦਾ ਦਿਲ ਧੁੱਖਦਾ
ਅਜੇ ਨਾ ਕਿਸ ਨੂੰ ਹੋਸ਼-
ਕਿਉਂ ਵੀਣਾ ਖ਼ਾਮੋਸ਼?

੩੭