ਪੰਨਾ:ਪੱਥਰ ਬੋਲ ਪਏ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਜੇ ਤੇ ਧਰਤੀ ਰੱਤ ਹੈ ਸਿਮਦੀ
ਰੋ ਰੋ ਅੰਬਰ ਸਾਂਹਵੇਂ।
ਅਜੇ ਤੇ ਜ਼ਿੰਦਗੀ ਦਰ ਦਰ ਰੁਲਦੀ
ਬਣ ਬਣ ਕੇ ਪਰਛਾਵੇਂ।
ਅਜੇ ਤੇ ਵਿਕਦੀ ਗਲੀ ਬਜ਼ਾਰਾਂ
ਅਬਲਾ ਪਈ ਨਿਰਦੋਸ਼–
ਕਿਉਂ ਵੀਣਾ ਖ਼ਾਮੋਸ਼?

ਅਜੇ ਤੇ ਜ਼ਿੰਦਗੀ ਫ਼ੁੱਟਪਾਥਾਂ ਨੂੰ
ਭਰਦੀ ਪਈ ਕਲਾਵੇ।
ਅਜੇ ਤੇ ਮਨ ਦੇ ਤਾਰ ਤਾਰ ਚੋਂ
ਗੂੰਜਣ ਹੋਕੇ ਹਾਵੇ।
ਅਜੇ ਤੇ ਮੰਜ਼ਲ ਮੈਲੀ ਮੈਲੀ
ਅਜੇ ਤੇ ਸੁੱਤਾ ਜੋਸ਼–
ਕਿਉਂ ਵੀਣਾ ਖ਼ਾਮੋਸ਼?

੩੮