ਪੰਨਾ:ਪੱਥਰ ਬੋਲ ਪਏ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਸੁਪਨੇ ਹੋਏ ਜਵਾਨ

ਕੁਝ ਕੁ ਦੀਵੇ ਹੋਏ ਰੋਸ਼ਨ
ਕੁਝ ਹੋਣੇ ਨੇ, ਦਸਣ ਨਿਸ਼ਾਨ
ਮੇਰੇ ਸੁਪਨੇ ਹੋਏ ਜਵਾਨ।

ਹੁਣੇ ਸਮੇਂ ਨੇ ਕਰਵਟ ਬਦਲੀ
ਰਤਾ ਰਤਾ ਧਰਤੀ ਮੁਸਕਾਈ।
ਸਹਿਕ ਰਹੀਆਂ ਸਨ ਸੱਧਰਾਂ ਜਿਸ ਨੂੰ
ਮਸਾਂ ਮਸਾਂ ਉਹ ਘੜੀ ਹੈ ਆਈ
ਕੁਝ ਕੁ ਖੁਸ਼ੀਆਂ ਕੁਦਰਤ ਦਿਤੀਆਂ
ਪੀੜਾ ਮਨ ਦੀ ਘਟੀ,
ਔਹ! ਪੂਰਬ ਚੋਂ ਲਾਲੀ ਪਾਟੀ

੩੯