ਪੰਨਾ:ਪੱਥਰ ਬੋਲ ਪਏ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੰਡਦੀ ਪਈ ਨਵੀਂ ਮੁਸਕਾਨ–
ਮੇਰੇ ਸੁਪਨੇ ਹੋਏ ਜਵਾਨ।

ਹੁਣੇ ਸਮੇਂ ਨੇ ਕਰਵੱਟ ਬਦਲੀ
ਸ਼ਾਮਾਂ ਰੋਈਆਂ ਦਿਨ ਮੁਸਕਾਏ!
ਸੰਧਿਆ ਮਹਿੰਦੀ ਘੋਲ ਘੋਲੀ ਪਈ
ਅੰਬਰ ਦੀਆਂ ਤਲੀਆਂ ਨੂੰ ਲਾਏ।
ਔਹ! ਦੇਸ਼ ਦੇ ਕਾਮੇ ਹੱਸੇ
ਲੈ ਪੂਰਬ ਚੋਂ ਨਵਾਂ ਸੁਨੇਹਾ,
ਪਈ ਹਵਾ ਹੁਣ ਜੀਵਨ ਬਖ਼ਸ਼ੇ
ਹੁਣ ਲੋਥਾਂ ਵਿਚ ਹੈ ਜਾਨ–
ਮੇਰੇ ਸੁਪਨੇ ਹੋਏ ਜਵਾਨ।

ਹੁਣੇ ਸਮੇਂ ਨੇ ਕਰਵੱਟ ਬਦਲੀ
ਨੈਣ ਮੇਰੇ ਨਸ਼ਿਆਏ।
ਭੁੱਖ ਨੰਗ ਦੀ ਲਾਹਨਤ ਦੇ ਥਾਵੇਂ
ਸੁਪਨੇ ਕਈ ਲਹਿਰਾਏ।

੪੦