ਪੰਨਾ:ਪੱਥਰ ਬੋਲ ਪਏ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੰਜ ਜਾਪੇ ਜਿਉਂ ਚਾਰ ਚੁਫੇਰਾ
ਕਰਦਾ ਪਿਆ ਮਖੌਲ।
ਦਿਲ ਦੇ ਜਜ਼ਬੇ ਸਹਿਕ ਰਹੇ ਨੇ।
ਲਰਜ਼ ਰਹੇ ਨੇ ਬੋਲ।
ਉਘੜ ਰਹੀ ਅਜ ਯਾਦ-ਤੇਰੀ ਮੁੜ
ਕੌਣ ਤੈਨੂੰ ਸਮਝਾਏ–
ਅਜ ਨੈਣ ਮੇਰੇ ਪਥਰਾਏ।

ਢੱਕੀ ਦੇ ਉਸ ਪਾਰ ਜਾ ਸੁੱਤਾ
ਸੂਰਜ ਪੈਂਡਾ ਮਾਰ।
ਧੁੰਦਲੇ ਜਹੇ 'ਨੇਰੇ ਵਿਚ ਉਘੜੇ
ਮੁੜ ਤੇਰੇ ਆਕਾਰ।
ਕਾਸ਼! ਕੋਈ ਆਕਾਰ ਹੀ ਮੈਨੂੰ
ਤੇਰੀ ਕਥਾ ਸੁਣਾਏ
ਅਜ ਨੈਣ ਮੇਰੇ ਪਥਰਾਏ।

ਚਿਰ ਹੋਇਆ ਇਸ ਝੀਲ ਕਿਨਾਰੇ
ਰੌਣਕ ਸੀ ਮੈਂ ਤੱਕੀ।

੪੫