ਪੰਨਾ:ਪੱਥਰ ਬੋਲ ਪਏ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਜਾਵੇ ਦੀਦਾਰ–
ਡੁਲ੍ਹ ਡੁਲ੍ਹ ਜਾਂਦੇ.........

ਉਹ ਸੂਰਤ ਉਹ ਮੁਖੜਾ ਪਿਆਰਾ।
ਟੁੱਟੀ ਨਹੁਕਾ ਸਾਗਰ ਖਾਰਾ।
ਸੰਭਲ ਸੰਭਲ ਕੇ ਮਾਰਾਂ ਚਪੂ
ਭੰਵਰਾਂ ਦੇ ਵਿਚਕਾਰ–
ਡੁਲ੍ਹ ਡੁਲ੍ਹ ਜਾਂਦੇ ਅਥਰੂ.........

ਔਹ! ਅੰਬਰ ਤੇ ਤਾਰੇ ਹਸਦੇ।
ਰਾਤ ਚਾਨਣੀ ਬੇਲੇ ਵਸਦੇ।
ਗਿੱਧੇ ਭੰਗੜੇ ਜਟ ਪਏ ਪਾਵਣ,
ਪਿੜਾਂ ਦੇ ਵਿਚਕਾਰ–
ਡੁਲ੍ਹ ਡੁਲ੍ਹ ਜਾਂਦੇ ਅਥਰੂ ਅੱਖੋਂ
ਡੁਲ੍ਹ ਡੁਲ੍ਹ ਜਾਂਦਾ ਪਿਆਰ।

੪੮