ਪੰਨਾ:ਪੱਥਰ ਬੋਲ ਪਏ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਭੁੱਖਾ ਏ ਅਜ ਪਿਆਰ


ਸਧਰਾਏ ਹੋਏ ਨੈਣਾ ਦੇ ਵਿਚ
ਛਾਇਆ ਹੈ ਵਿਸਮਾਦ।
ਲਭ ਲੈ ਤੂੰ ਵੀਰਾਨ ਅੱਖਾਂ 'ਚੋਂ
ਨਵ-ਜੀਵਨ ਦਾ ਆਦਿ।
ਇਹ ਤਾਂ ਸਾਗਰ ਤਰ ਹੰਝੂਆਂ ਦਾ
ਲਭਣਗੀਆਂ ਹੁਣ ਪਾਰ-
ਭੁੱਖਾ ਏ ਅਜ ਪਿਆਰ।

ਸਖਣਾ ਸਖਣਾ ਆਂਗਨ ਮੇਰਾ
ਤੇ ਬੁਲ੍ਹ ਨੇ ਤਿਰਹਾਏ।
ਕੋਈ ਛਡ ਕੇ ਸਤ ਬਹਿਸ਼ਤਾ
ਪਿਆਸ ਇਨ੍ਹਾਂ ਦੀ ਲਾਹੇ।

੪੯