ਪੰਨਾ:ਪੱਥਰ ਬੋਲ ਪਏ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀਲੇ ਨੀਲੇ ਬੁਲ੍ਹਾਂ ਤੇ ਆ
ਪਿਆਰ ਦਏ ਦਿਲਦਾਰ-
ਭੁੱਖਾ ਏ ਅਜ ਪਿਆਰ।
ਸੁੱਤੀ ਮੇਰੀ ਆਸ ਦੀ ਦੁਨੀਆਂ
ਸੁੱਤਾ ਚਾਰ ਚੁਫੇਰਾ।
ਸੁੱਤੇ ਤੇ ਵੀਰਾਨ ਰਾਹਾਂ ਵਿਚ
ਤੜਪੇ ਪਿਆਰ ਇਹ ਮੇਰਾ।
ਰਾਹ ਤੇਰੀ ਦੇ ਜ਼ਰੇ ਜ਼ਰੇ
ਕਰਦੇ ਪਏ ਪੁਕਾਰ-
ਭੁੱਖਾ ਏ ਅਜ ਪਿਆਰ।
ਜੀਵਨ ਦੇ ਵੀਰਾਨੇ ਵੱਸਣ
ਖ਼ੁਸ਼ੀਆਂ ਤੇ ਚਾਅ ਪਲਮਣ।
ਜ਼ਰਦ ਅਤੇ ਬੀਮਾਰ ਸਮੇਂ ’ਚੋਂ
ਨਵੇਂ ਜਹੇ ਦਿਨ ਉਮਲਣ।
ਚੜ੍ਹਦਿਉਂ ਪਾਟੇ ਦਿਨ ਦੀ ਭਾਹ ਫਿਰ
ਲੈ ਕੇ ਪ੍ਰੀਤ ਸਿਤਾਰ-
ਭੁੱਖਾ ਏ ਅਜ ਪਿਆਰ।

੫੦