ਪੰਨਾ:ਪੱਥਰ ਬੋਲ ਪਏ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਡੀਕ


ਨਿੰਮ ਹੇਠ ਬੈਠੀ ਕਾਲਾ ਕਾਗ ਉਡਾਵਾਂ ਮੈਂ।
ਛੇਤੀ ਛੇਤੀ ਆ ਜਾ ਸ਼ਾਲਾ ਤਰਲੇ ਪਾਵਾਂ ਮੈਂ।

ਲੱਖ ਤੈਨੂੰ ਘੱਲੇ ਵੇ ਸੁਨੇਹੁੜੇ ਮੈਂ ਪਿਆਰਾਂ ਦੇ।
ਸੱਜਰੀ ਜਵਾਨੀ ਦੇ ਤੇ ਕੀਤੇ ਇਕਰਾਰਾਂ ਦੇ।
ਇਕ ਵਾਰੀ ਤੱਕ ਆ ਕੇ ਨੀਰ ਵਹਾਵਾਂ ਮੈਂ,
ਨਿੰਮ ਹੇਠ ਬੈਠੀ ਕਾਲਾ ਕਾਗ ਉਡਾਵਾਂ ਮੈਂ।
ਛੇਤੀ ਛੇਤੀ... ... ... ... ...
ਫੁੱਟੀਆਂ ਨੇ ਗੰਦਲਾਂ ਤੇ ਕਣਕਾਂ ਨੂੰ ਬੂਰ ਵੇ।
ਤੇਰੀਆਂ ਉਡੀਕਾਂ ਸਾਨੂੰ ਤੂੰਹੀਉਂ ਬੈਠਾ ਦੂਰ ਵੇ।
ਗ਼ੰਮਾਂ ਦੇ ਪਰਛਾਵਿਆਂ 'ਚ ਜ਼ਿੰਦਗੀ ਬਿਤਾਵਾਂ ਮੈਂ,
ਨਿੰਮ ਹੇਠ ਬੈਠੀ ਕਾਲਾ ਕਾਗ ਉਡਾਵਾਂ ਮੈਂ।
ਛੇਤੀ ਛੇਤੀ... ... ... ...

੫੧