ਪੰਨਾ:ਪੱਥਰ ਬੋਲ ਪਏ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਕੀ! ਤੇਰੇ ਪੈਮਾਨੇ ਵਿਚ
ਭਲਕੀ ਅੰਗੂਰੀ ਪਿਆਰ ਦੀ ਏ।

ਉਹ ਘੜੀ ਕਦੇ ਭੁਲ ਸਕਦੀ ਨਹੀਂ
ਜੋ ਘੜੀ ਤੇਰੇ ਇਕਰਾਰ ਦੀ ਏ।

ਉਹ ਢਾਬ ਦਾ ਕੰਢਾ, ਚੰਨ, ਤਾਰੇ
ਉਸ ਵੇਲੇ ਦਾ ਰੱਬ ਜ਼ਾਮਨ ਹੈ,

ਤੂੰ ਬੇਸ਼ਕ ਭੁਲ ਜਾ ਬੇ-ਦਰਦਾ!
ਮੈਨੂੰ ਲਾਈਆਂ ਦੀ ਲੱਜ ਮਾਰਦੀ ਏ।

ਓ! ਰੱਬਾ ਮੇਟ ਦੇ ਭੇਤਾਂ ਨੂੰ
ਮੰਦਰ ਮੈਖ਼ਾਨਾ ਇਕ ਜਾਪੇ,

ਸੂਫ਼ੀ ਨੂੰ ਪੰਡਤ ਖ਼ੁਦ ਦੇਵੇ
ਭਲਾ ਲੋੜ ਕੀ ਫਿਰ ਇਨਕਾਰ ਦੀ ਏ?

੫੭