ਪੰਨਾ:ਪੱਥਰ ਬੋਲ ਪਏ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਹ ਜ਼ੁਲਫ਼ ਉਹਦੀ, ਵਾਹ ਨੈਣ ਉਹਦੇ
ਉਹ ਨਕਸ਼ ਕਦੇ ਭੁਲ ਸਕਦੇ ਨਹੀਂ,

ਰਹਿੰਦੀ ਜੋ ਤਸੱਵਰ ਵਿਚ ਮੇਰੇ
ਤਸਵੀਰ ਮੇਰੇ ਦਿਲਦਾਰ ਦੀ ਏ।

ਹਰ ਮਹਿਫ਼ਲ ਵਿਚ ਮੇਰਾ ਚਰਚਾ
ਹਰ ਮੂੰਹ ਤੇ ਕਹਾਣੀ ਮੇਰੀ ਏ,

ਪਰ ਤੂੰ ਕੀ ਜਾਣੇ ਬੇ-ਦਰਦਾ!
ਹਾਲਤ ਕੀ ਤੇਰੇ ਬੀਮਾਰ ਦੀ ਏ।

ਆ ਹੁਸਨ ਤੇ ਇਸ਼ਕ ਦੀ ਮਹਿਫ਼ਲ ਵਿਚ
'ਅਰਮਾਨੀ' ਕੀ ਹੈ ਮੰਦਰਾਂ ਵਿਚ?

ਇਹ ਜੀਵਨ ਹੈ ਕੁਝ ਘੜੀਆਂ ਦਾ
ਇਹ ਦੁਨੀਆਂ ਹੀ ਦਿਨ ਚਾਰ ਦੀ ਏ।

੫੮