ਪੰਨਾ:ਪੱਥਰ ਬੋਲ ਪਏ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਨ ਨੂੰ ਸੁੱਖਾਂ ਦੇ ਨਾਲੋਂ ਦੁੱਖ ਪਿਆਰੇ ਹੋ ਗਏ।
ਆਣ ਕੇ ਜੀਵਨ 'ਚ 'ਉਹ' ਜੀਵਨ ਦੇ ਲਾਰੇ ਹੋ ਗਏ।

ਹਿਜਰ ਅੰਦਰ ਰੋ ਰਹੇ ਦੋ ਨੈਣ ਮੇਰੇ ਵੇਖ ਕੇ,
ਪਲ ਦੇ ਵਿਚ ਹੀ ਸ਼ਹਿਦ ਵਰਗੇ ਬੋਲ ਖਾਰੇ ਹੋ ਗਏ।

ਰੋਕ ਲੈ ਕਾਲੀ ਘਟਾ ਅੰਬਰ! ਤੂੰ ਕਿਣ ਮਿਣ ਡੱਕ ਲੈ,
ਕਾਲੀਆਂ ਜ਼ੁਲਫ਼ਾਂ ਤੇ ਪੈ ਅਥਰੂ ਸਿਤਾਰੇ ਹੋ ਗਏ।

ਸੰਝ ਦੇ ਚਿਹਰੇ ਤੇ ਸੂਰਜ ਤੁਰ ਗਿਆ ਮਲ ਕੇ ਗੁਲਾਲ,
ਸਾਕੀਆ! ਇਹ ਨੈਣ ਤੇਰੇ ਕਿਉਂ ਸ਼ਰਾਰੇ ਹੋ ਗਏ।

ਸਾਗਰਾ! ਹੁਣ ਔਣ ਦੇ ਇਸ ਆ ਰਹੇ ਤੂਫ਼ਾਨ ਨੂੰ,
ਵੇਖ ਹਿੰਮਤ ਸਾਹਮਣੇ ਤੂਫ਼ਾਂ' ਕਿਨਾਰੇ ਹੋ ਗਏ।

ਸੁੰਹ ਤੇਰੇ ਨਾਜ਼ਾਂ ਦੀ ਮੈਨੂੰ ਕਸਮ ਅਪਣੇ ਪਿਆਰ ਦੀ,
ਦੀਦ ਕਰ ਜਜ਼ਬੇ ਮੇਰੇ, ਮਦਹੋਸ਼ ਸਾਰੇ ਹੋ ਗਏ।

ਫ਼ਰਜ਼ ਹੈ ਤੇਰਾ ਸਦਾ ਹੀ ਸਹਿ ਜਫ਼ਾ ਤੇ ਕਰ ਵਫ਼ਾ,
ਜ਼ੁਲਮ ਉਹਦੇ ਉਮਰ ਤੇਰੀ ਦੇ ਸਹਾਰੇ ਹੋ ਗਏ।

੫੯