ਪੰਨਾ:ਪੱਥਰ ਬੋਲ ਪਏ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਉਹ ਗ਼ਮ ਦੇ ਅਫ਼ਸਾਨੇ ਜੇ ਕਹਿੰਦੇ ਵੀ ਤੇ ਕੀ ਕਹਿੰਦੇ!
ਸ਼ਮ੍ਹਾਂ ਨੂੰ ਮਿਲ ਕੇ ਪਰਵਾਨੇ ਜੇ ਕਹਿੰਦੇ ਵੀ ਤੇ ਕੀ ਕਹਿੰਦੇ?

ਉਮਰ ਬਹਿ ਬਹਿ ਕੇ ਮੈਖ਼ਾਨੇ, ਬਿਤਾਈ ਜਿਨ੍ਹਾਂ ਨੇ ਸਾਰੀ,
ਉਹ ਰੱਬ ਦੇ ਸਾਂਹਵੇਂ ਦੀਵਾਨੇ, ਜੇ ਕਹਿੰਦੇ ਵੀ ਤੇ ਕੀ ਕਹਿੰਦੇ?

ਕਿ ਜਿਸ ਦੇ ਦਰ ਤੇ ਦੌਲਤ ਲੁਟ ਗਈ ਦਿਲ ਦੀ ਮੇਰੇ ਸਾਰੀ,
ਨਾ ਜਾਣੇ ਉਹ ਤੇ ਬੇਗਾਨੇ, ਜੇ ਕਹਿੰਦੇ ਵੀ ਤੇ ਕੀ ਕਹਿੰਦੇ।

ਖ਼ਿਜ਼ਾਂ ਵਿੱਚੋਂ ਬਹਾਰਾਂ ਮੁਸਕਰਾਈਆਂ ਰਾਜ਼ ਬਣ ਬਣ ਕੇ,
ਇਨ੍ਹਾਂ ਨੈਣਾਂ ਦੇ ਵੀਰਾਨੇ, ਜੇ ਕਹਿੰਦੇ ਵੀ ਤੇ ਕੀ ਕਹਿੰਦੇ?

ਸਦਾ ਉਹਦੇ ਤਸੱਵਰ ਨੂੰ ਨਿਗਾਹ ਕਰਦੀ ਰਹੀ ਸਿਜਦੇ,
ਭਲਾ ਕਾਹਬੇ ਨੂੰ ਬੁਤਖ਼ਾਨੇ, ਜੇ ਕਹਿੰਦੇ ਵੀ ਤੇ ਕੀ ਕਹਿੰਦੇ?

੬੦