ਪੰਨਾ:ਪੱਥਰ ਬੋਲ ਪਏ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖ ਅਰਸ਼ੋਂ ਝਰ ਰਹੀਆਂ ਨੇ ਮਸਤੀਆਂ
ਤਾਰਿਆਂ ਨੂੰ ਵੀ ਖ਼ੁਆਰੀ ਹੈ ਚੜ੍ਹੀ,

ਪਿਆਲਿਆਂ ਦੇ ਮੱਧੁਰ ਜਹੇ ਸੰਗੀਤ ਵਿਚ
ਸੁਪਨਿਆਂ ਨੂੰ ਰੰਗ ਲਈਏ ਦੋਸਤਾ!

ਉਸ ਨਿਗਾਹ ਨੂੰ ਚਾਹੀਦੀ ਮੇਰੀ ਨਜ਼ਰ
ਇਸ ਨਜ਼ਰ ਨੂੰ ਚਾਹੀਦੀ ਤੇਰੀ ਮਿਹਰ,

ਛੱਡ ਸੰਘਣਾ, ਓਪਰਾ-ਪਨ ਤੇ ਸ਼ਰਮ
ਦੋਵੇਂ ਹੀ ਕੁਝ ਮੰਗ ਲਈਏ ਦੋਸਤਾ!

ਪ੍ਰਬਲ ਹੈ ਜਜ਼ਬਾ ਮੇਰੇ ਅਜ ਇਸ਼ਕ ਦਾ
ਹੁਸਨ ਤੇਰੇ ਤੇ ਵੀ ਹੈ ਆਇਆ ਨਿਖਾਰ,

ਆ ਦੋਹਾਂ ਦੇ ਮੇਲੇ ਵਿਚ ਹੋ ਬੇ-ਖ਼ਬਰ
ਜ਼ਿੰਦਗੀ ਨੂੰ ਰੰਗ ਲਈਏ ਦੋਸਤਾ!

੬੬