ਪੰਨਾ:ਪੱਥਰ ਬੋਲ ਪਏ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰ ਆਈ ਯਾਦ ਤੇਰੀ ਬਣ ਕੇ ਖ਼ਾਬ
ਸੁਪਨਿਆਂ ਵਿਚ ਤਰ ਗਈ ਸਾਰੀ ਫ਼ਿਜ਼ਾ,

ਆ ਸੁਨਹਿਰੀ ਯਾਦ ਮਾਣਨ ਦੇ ਲਈ
ਮਨਜ਼ਲਾਂ ਤੋਂ ਲੰਘ ਲਈਏ ਦੋਸਤਾ!

ਮੈਕਦੇ ਦੇ ਖੂੰਜੇ ਖੂੰਜੇ ਰੋਸ਼ਨੀ
ਤਾਰਿਆਂ ਨੂੰ ਵੀ ਪਈ ਸ਼ਰਮਾਉਂਦੀ,

ਪੀ ਰਹੇ ਨੇ ਸ਼ੇਖ਼ ਤੇ ਪੰਡਤ ਜਦੋਂ
ਵੱਡਿਆਂ ਤੋਂ ਸੰਗ ਲਈਏ ਦੋਸਤਾ!

੬੭