ਪੰਨਾ:ਪੱਥਰ ਬੋਲ ਪਏ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਸ਼ੀਰਵਾਦ

ਹਰਬੰਸ 'ਅਰਮਾਨੀ'. ਤੇਈ ਚਵ੍ਹੀ ਕੁ ਵਰਿਆਂ ਦਾ ਇਕ ਅਤ ਸਾਦਾ ਸਾਊ ਮਿਠਬੋਲਾ, ਤੇ ਵਫਾਦਾਰ ਗਭੱਰੂ ਹੈ- ਜਿਸ ਤਰ੍ਹਾਂ ਦਾ 'ਅਰਮਾਨੀ' ਆਪੂੇ ਹੈ ਉਸੇ ਤਰ੍ਹਾਂ ਦੀ ਮਿਠੀ ਪਿਆਰੀ ਸਾਦੀ ਤੇ ਗੰਭੀਰ ਇਸਦੀ ਕਲਮ ਦੀ ਆਵਾਜ਼ ਹੈ ਇਸਦੀ ਕਵਿਤਾ ਹੈ।

ਦੁਨੀਆਂ ਵਿਚ ਚੰਦ ਹੀ ਐਸੇ ਮੇਰੀ ਜ਼ਿੰਦਗੀ ਦੇ ਨੇੜੇ ਮੇਰੇ ਅਜ਼ੀਜ਼ ਏ ਮੇਰੇ ਆਪਣੇ ਹਨ ਜਿਹਨਾ ਵਿਚੋਂ 'ਅਰਮਾਨੀ' ਦੀ ਇਨਸਾਨੀਅਤ 'ਅਰਮਾਨੀ' ਦਾ ਆਦਰਸ਼ੁਕ ਜੀਵਨ 'ਅਰਮਾਨੀ' ਦੀ ਕਵਿਤਾ ਤੇ ਹੋਰ ਦਿਸਦੇ ਕਈ ਗੁਣ ਇਸ ਨੂੰ ਮੇਰੇ ਇਤਨਾ ਨਜ਼ਦੀਕ ਲੈ ਆਏ ਹਨ ਕਿ ਮੈਨੂੰ 'ਵਿਥ' ਸ਼ਬਦ ਇਕ ਮੁਹਮਲ ਜਿਹਾ ਜਾਪਣ ਲਗ ਪਿਆ ਹੈ।

ਮੈਨੂੰ 'ਅਰਮਾਨੀ' ਦੀ ਕਲਮ ਤੋਂ ਢੇਰ ਆਸਾਂ ਹਨ ਮੈਂ ਅਰਮਾਨੀ ਨੂੰ ਆਸ਼ੀਰਵਾਦ ਦੇਂਦਾ ਹਾਂ ਕਿ ਇਹ ਹੋਰ ਚੰਗਾ ਇਨਸਾਨ ਬਣੇ ਹੋਰ ਚੰਗਾ ਲਿਖੇ ਐਨਾ ਚੰਗਾ ਲਿਖੇ ਕਿ ਮੈਂ ਅਰਮਾਨੀ ਉਤੇ ਫਖ਼ਰ ਕਰ ਸਕਾਂ।

ਪਥੱਰ ਬੋਲ ਪਏ ਅਰਮਾਨੀ ਦਾ ਪਹਿਲਾ ਕਾਵਿ ਸੰਗ੍ਰਹਿ ਹੈ ਜੇ ਅਰਮਾਨੀ ਜ਼ਿੰਦਗੀ ਨੂੰ ਜ਼ਿੰਦਗੀ ਦੇ ਉਸਰਈਆਂ ਨੂੰ-ਤੇ ਜ਼ਿੰਦਗੀ ਦੇ ਕਾਤਲਾਂ ਨੂੰ ਇਵੇਂ ਹੀ ਗਹੁ ਨਾਲ ਵੇਖਦਾ ਤੇ ਕਲਮ ਨਾਲ ਚਿਤਰਦਾ ਗਿਆ ਤਾਂ ਦਿਨ ਦੂਰ ਨਹੀਂ ਜਦ ਕਿ ਅਰਮਾਨੀ ਇਕ ਚੋਟੀ ਦਾ ਕਵੀ ਮੰਨਿਆਂ-ਸਨਮਾਨਿਆਂ ਤੇ ਪ੍ਰਵਾਨਿਆਂ ਜਾਵੇਗਾ।

ਪਥੱਰ ਬੋਲ ਪਏ-ਪੁਸਤਕ ਦਾ ਨਾਂ ਹੀ ਐਸਾ ਹੈ ਜਿਸ ਤੋਂ ਪਤਾ ਲਗ ਜਾਂਦਾ ਏ ਕਿ ਕਵੀ ਆਪੂੰ ਕਿਤਨਾ ਕੁ ਹਸਾਸੱ ਤੇ ਇਨਕਲਾਬੀ ਰੁਚੀਆਂ ਦਾ ਮਾਲਕ ਹੈ।